ਆਲ ਇੰਡੀਆ ਜੱਟ ਮਹਾਂ ਸਭਾ ਦੇ ਸੂਬਾ ਪ੍ਰਧਾਨ ਕੇਂਦਰੀ ਸ਼ਾਸ਼ਤ ਪ੍ਰਦੇਸ਼ ਚੰਡੀਗੜ੍ਹ ਅਤੇ ਅਕਾਲੀ ਦਲ ਦੇ ਸਾਬਕਾ ਸਕੱਤਰ ਅਤੇ ਮੁੱਖ ਬੁਲਾਰੇ ਰਾਜਿੰਦਰ ਸਿੰਘ ਬਡਹੇੜੀ ਜੋ ਚੰਡੀਗੜ੍ਹ ਲੋਕ ਸਭਾ ਹਲਕੇ ਲਈ ਕਾਂਗਰਸ ਪਾਰਟੀ ਦੀ ਟਿਕਟ ਦੇ ਦਾਅਵੇਦਾਰ ਵੀ ਹਨ ਨੇ ਪ੍ਰੈੱਸ ਬਿਆਨ ਰਾਹੀਂ ਆਖਿਆ ਕਿ ਕੇਂਦਰ ਸਰਕਾਰ ਮੋਦੀ ਸ਼ਾਹ ਜੁਮਲਿਆਂ ਦੇ ਬਾਦਸ਼ਾਹ ਦਾ ਬਜਟ ਕਿਸਾਨਾਂ ਲਈ ਪੂਰਨ ਤਬਾਹੀ ਦਾ ਹਾਲ ਕਰਨ ਵੱਲ ਅੱਗੇ ਵਧਿਆ ਕਦਮ ਹੈ।ਕਿਸਾਨਾਂ ਨੂੰ ਕੁਝ ਵੀ ਨਹੀਂ ਦਿੱਤਾ ਸਗੋਂ ਕਿਸਾਨਾਂ ਦੀ ਅਣਦੇਖੀ ਕੀਤੀ ਗਈ ਹੈ । ਬੇਰੁਜ਼ਗਾਰੀ ਦੀ ਦਰ ਘਟਾਉਣ ਲਈ ਕੋਈ ਉਪਰਾਲਾ ਨਹੀਂ ਕੀਤਾ ਗਿਆ । ਪੰਜਾਬ ਦਾ ਕਰਜ਼ਾ ਵਧਿਆ ਹੈ ਉਹ ਵੀ ਬਾਦਲਕਿਆਂ ਅਤੇ ਮੋਦੀ ਸਰਕਾਰ ਕਰਕੇ ਹੁਣ ਹੱਥ ਫੇਰ ਪਿੱਛੇ ਖਿੱਚਣ ਦਾ ਕੰਮ ਕਰਕੇ ਆਪਣੀ ਜੁਮਲਿਆਂ ਦੀ ਬਾਦਸ਼ਾਹੀ ਹੀ ਵਿਖਾਈ ਹੈ । ਕੁੱਲ ਮਿਲਾ ਕੇ ਲੋਕ ਵਿਰੋਧੀ ਬਜਟ ਕਿਹਾ ਜਾ ਸਕਦਾ ਹੈ ।
ਐਨ.ਆਰ.ਆਈ. ਥਾਣੇ ਦੇ ਐਸ.ਐਚ.ਓ. ਦਾ ਰੀਡਰ 20,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ
ਐਨ.ਆਰ.ਆਈ. ਥਾਣੇ ਦੇ ਐਸ.ਐਚ.ਓ. ਦਾ ਰੀਡਰ 20,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਚੰਡੀਗੜ੍ਹ, 25 ਅਪ੍ਰੈਲ, 2024 (ਵਿਸ਼ਵ...