ਅਮਰੀਕਾ, ਇੰਗਲੈਂਡ ਅਤੇ ਕੈਨੇਡਾ ਵਿਚ ਭਾਰੀ ਬਰਫਬਾਰੀ (ਦੇਖੋ ਤਸਵੀਰਾਂ)

141

ਵਾਸ਼ਿੰਗਟਨ, 2 ਫਰਵਰੀ – ਇਨ੍ਹੀਂ ਦਿਨੀਂ ਉੱਤਰੀ ਭਾਰਤ ਵਿਚ ਜਿਥੇ ਕੜਾਕੇ ਦੀ ਠੰਡ ਪੈ ਰਹੀ ਹੈ, ਉਥੇ ਪਹਾੜੀ ਇਲਾਕਿਆਂ ਵਿਚ ਭਾਰੀ ਬਰਫਬਾਰੀ ਵੀ ਹੋ ਰਹੀ ਹੈ।

ਦੂਸਰੇ ਪਾਸੇ ਅਮਰੀਕਾ, ਇੰਗਲੈਂਡ ਅਤੇ ਕੈਨੇਡਾ ਵਿਚ ਵੀ ਇਸ ਸਮੇਂ ਭਾਰੀ ਬਰਫਬਾਰੀ ਹੋ ਰਹੀ ਹੈ, ਜਿਸ ਨੇ ਪਿਛਲੇ ਕਈ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ। ਬਰਫਬਾਰੀ ਕਾਰਨ ਇਥੇ ਜਨਜੀਵਨ ਬੁਰੀ ਤਰਾਂ ਪ੍ਰਭਾਵਿਤ ਹੋ ਰਿਹਾ ਹੈ।

ਮੱਧ ਪੱਛਮੀ ਅਮਰੀਕਾ ਵਿਚ ਤਾਪਮਾਨ -48 ਡਿਗਰੀ ਸੈਲਸਿਅਸ ਤੱਕ ਪਹੁੰਚ ਗਿਆ ਹੈ ਅਤੇ ਇਥੇ ਹੁਣ ਤਕ 12 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਇਥੇ 1800 ਉਡਾਣਾਂ ਰਦ ਕਰ ਦਿੱਤੀਆਂ ਗਈਆਂ ਹਨ।

ਠੰਡ ਦਾ ਆਲਮ ਇਹ ਹੈ ਕਿ ਉਤਰੀ ਧਰੁਵ ਤੋਂ ਵੀ ਇਥੇ ਵਧੇਰੇ ਠੰਡ ਪੈ ਰਹੀ ਹੈ।

ਇਸ ਦੇ ਨਾਲ ਹੀ ਇੰਗਲੈਂਡ ਅਤੇ ਕੈਨੇਡਾ ਵਿਚ ਵੀ ਜਬਰਦਸਤ ਬਰਫਬਾਰੀ ਹੋ ਰਹੀ ਹੈ।