ਚੰਡੀਗੜ, 1 ਫਰਵਰੀ – ਪੰਜਾਬੀ ਏਕਤਾ ਪਾਰਟੀ ਪ੍ਰਧਾਨ ਐਮ.ਐਲ.ਏ ਸੁਖਪਾਲ ਸਿੰਘ ਖਹਿਰਾ ਅੱਜ ਬਾਰਡਰ ਦੇ 15 ਪਿੰਡਾਂ ਦੇ ਲੋਕਾਂ ਦੇ ਹੱਕਾਂ ਉੱਪਰ ਡਾਕਾ ਮਾਰਨ ਵਾਲੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਅਨੇਕਾਂ ਤਾਕਤਵਰ ਲੋਕਾਂ ਉੱਪਰ ਖੂਬ ਵਰੇ ਜਿਹਨਾਂ ਕਾਰਨ ਕਿ ਲੋਕ ਪੀਣ ਅਤੇ ਸਿੰਚਾਈ ਵਾਲੇ ਪਾਣੀ ਤੋਂ ਬਿਨਾਂ ਜਿੰਦਗੀ ਜੀਣ ਲਈ ਮਜਬੂਰ ਹਨ।
ਅੱਜ ਇਥੇ ਇੱਕ ਬਿਆਨ ਜਾਰੀ ਕਰਦੇ ਹੋਏ ਖਹਿਰਾ ਨੇ ਕਿਹਾ ਕਿ ਜਾਖੜ ਦੇ ਤਾਨਾਸ਼ਾਹੀ ਵਤੀਰੇ ਖਿਲਾਫ ਆਪਣਾ ਰੋਸ ਪ੍ਰਗਟਾਉਣ ਲਈ ਪਿੰਡ ਬਕੈਣਵਾਲਾ ਵਿਖੇ ਇਕੱਠੇ ਹੋਏ ਹਜਾਰਾਂ ਪਿੰਡਵਾਸੀਆਂ ਦੇ ਤਰਸਯੋਗ ਹਲਾਤ ਦੇਖ ਕੇ ਉਹ ਹੈਰਾਨ ਰਹਿ ਗਏ। ਖਹਿਰਾ ਜੋ ਕਿ ਮੋਕੇ ਦਾ ਜਾਇਜਾ ਲੈਣ ਗਏ ਸਨ, ਨੇ ਕਿਹਾ ਕਿ ਜਾਖੜ ਨੇ ਬਾਰਡਰ ਇਲਾਕੇ ਦੇ ਲੋਕਾਂ ਦੀ ਜਿੰਦਗੀ ਬਦੱਤਰ ਅਤੇ ਤਰਸਯੋਗ ਕਰ ਦਿੱਤੀ ਹੈ। ਇਹਨਾਂ ਤਾਕਤਵਰ ਲੋਕਾਂ ਨੇ ਅਨੇਕਾਂ ਸਾਲਾਂ ਤੋਂ ਆਮ ਲੋਕਾਂ ਨੂੰ ਪੀਣ ਅਤੇ ਸਿੰਚਾਈ ਵਾਲੇ ਪਾਣੀ ਤੋਂ ਵਾਂਝੇ ਰੱਖਿਆ ਹੈ ਕਿਉਂਕਿ ਤਾਕਵਰ ਸਿਆਸਤਦਾਨਾਂ ਨੇ ਆਪਣੀਆਂ ਵੱਡੀਆਂ ਜਮੀਨਾਂ ਲਈ ਨਹਿਰੀ ਪਾਣੀ ਦੀ ਕਾਣੀ ਵੰਡ ਕੀਤੀ ਹੋਈ ਹੈ।
ਉਹਨਾਂ ਕਿਹਾ ਕਿ ਪਿੰਡਾਂ ਦੇ ਵਾਸੀ ਜਾਖੜ ਦੇ ਇਸ ਵਤੀਰੇ ਤੋਂ ਅੱਕ ਚੁੱਕੇ ਹਨ ਅਤੇ ਉਹਨਾਂ ਨੇ ਆਪਣਾ ਸਾਰਾ ਪਿੰਡ ਵੇਚਣ ਲਈ ਲਗਾਇਆ ਹੋਇਆ ਹੈ। ਉਹਨਾਂ ਕਿਹਾ ਕਿ ਜਾਖੜ ਜਨਤਾ ਵਿੱਚ ਖੁਦ ਨੂੰ ਕਿਸਾਨਾਂ ਦੇ ਮਸੀਹੇ ਵਜੋਂ ਪੇਸ਼ ਕਰਦੇ ਹਨ ਪਰੰਤੂ ਹਕੀਕਤ ਵਿੱਚ ਉਹ ਕਿਸਾਨ ਅਤੇ ਗਰੀਬ ਵਿਰੋਧੀ ਹਨ। ਉਹਨਾਂ ਕਿਹਾ ਕਿ ਸਿਆਸੀ ਦਬਾਅ ਹੋਣ ਕਾਰਨ ਇਰੀਗੇਸ਼ਨ ਵਿਭਾਗ ਦੇ ਅਫਸਰ ਵੀ ਕਿਸਾਨਾਂ ਦੇ ਦੁੱਖ ਤਕਲੀਫਾਂ ਵੱਲ ਧਿਆਨ ਨਹੀਂ ਦਿੰਦੇ। ਉਹਨਾਂ ਕਿਹਾ ਕਿ ਜਿਥੇ ਇਲਾਕੇ ਦੀਆਂ ਸਾਰੀਆਂ ਕੱਸੀਆਂ (ਨਾਲੇ) ਕੱਚੇ ਹਨ ਉਥੇ ਜਾਖੜ ਦੇ ਪਿੰਡ ਪੰਜਕੋਸੀ ਵਿਖੇ ਉਹਨਾਂ ਦੇ ਖੇਤਾਂ ਵਾਸਤੇ ਨਹਿਰ ਤੋਂ ਇੱਕ ਵਿਸ਼ੇਸ਼ ਆਰ.ਸੀ.ਸੀ ਦੀ ਕੰਕਰੀਟ ਡਿਸਟਰੀਬਿਊਟਰੀ (ਨਾਲਾ) ਬਣਾਈ ਜਾ ਰਹੀ ਹੈ।
ਖਹਿਰਾ ਨੇ ਕਿਹਾ ਕਿ ਬਕੈਣਵਾਲਾ ਤੋਂ ਇਲਾਵਾ ਕੋਇਲ ਖੇੜਾ, ਦੀਵਾਨ ਖੇੜਾ ਅਤੇ ਪਾਕਿਸਤਾਨ ਬਾਰਡਰ ਨਾਲ ਲੱਗਦੇ ਹੋਰਨਾਂ ਪਿੰਡਾਂ ਦੀ ਕਹਾਣੀ ਵੀ ਅਜਿਹੀ ਹੀ ਹੈ। ਇਹਨਾਂ ਪਿੰਡਾਂ ਤੱਕ ਪਾਣੀ ਨਾ ਪਹੁੰਚਣ ਦਾ ਮੁੱਖ ਕਾਰਨ ਪ੍ਰਭਾਵਸ਼ਾਲੀ ਲੋਕਾਂ ਵੱਲੋਂ ਮੋਘਿਆਂ ਦਾ ਸਾਈਜ ਵੱਡਾ ਕੀਤਾ ਜਾਣਾ ਅਤੇ ਦਿਨ ਦੇ ਸਮੇਂ ਖੇਤਾਂ ਨੂੰ ਪਾਣੀ ਲਗਾਇਆ ਜਾਣਾ ਹੈ। ਇਹਨਾਂ ਤਾਕਤਵਰ ਸਰਮਾਏਦਾਰ ਲੋਕਾਂ ਵੱਲੋਂ ਲਿਆ ਗਿਆ ਵਾਧੂ ਪਾਣੀ ਅਬੁਲ ਖੁਰਾਣਾ ਡਰੇਨ ਵਿੱਚ ਪਾ ਦਿੱਤਾ ਜਾਂਦਾ ਹੈ। ਦੂਸਰੇ ਪਾਸੇ ਬਾਰਡਰ ਦੇ ਪਿੰਡਾਂ ਵਾਲਿਆਂ ਨੂੰ ਪੀਣ ਵਾਲਾ ਪਾਣੀ ਗੰਗ ਨਹਿਰ ਤੋਂ ਮੁੱਲ ਖਰੀਦ ਕੇ ਲਿਆਉਣਾ ਪੈਂਦਾ ਹੈ।
ਉਹਨਾਂ ਕਿਹਾ ਕਿ ਅਕਾਲੀ-ਭਾਜਪਾ ਦੇ ਸ਼ਾਸਨ ਦੋਰਾਨ ਵੀ ਬਾਦਲ ਪਰਿਵਾਰ ਨੇ ਪਾਣੀ ਆਪਣੇ ਖੇਤਾਂ ਨੂੰ ਮੋੜਿਆ ਹੋਇਆ ਸੀ। ਉਹਨਾਂ ਕਿਹਾ ਕਿ ਜਾਖੜ ਅਤੇ ਬਾਦਲ ਦੋਵੇਂ ਇੱਕੋ ਸਿੱਕੇ ਦੇ ਦੋ ਪਹਿਲੂ ਹਨ ਅਤੇ ਤਾਨਾਸ਼ਾਹ ਹਨ।
ਖਹਿਰਾ ਨੇ ਕਿਹਾ ਕਿ ਲੋਕਲ ਨਿਵਾਸੀ ਸਿਆਸੀ ਪ੍ਰਣਾਲੀ ਤੋਂ ਇਸ ਹੱਦ ਤੱਕ ਨਿਰਾਸ਼ ਹੋ ਚੁੱਕੇ ਹਨ ਕਿ ਉਹਨਾਂ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਦਾ ਬਾਈਕਾਟ ਕੀਤਾ ਸੀ ਅਤੇ ਹੁਣ ਮੰਗ ਕਰ ਰਹੇ ਹਨ ਕਿ ਉਹਨਾਂ ਦੇ ਪਿੰਡਾਂ ਨੂੰ ਰਾਜਸਥਾਨ ਜਾਂ ਪਾਕਿਸਤਾਨ ਵਿੱਚ ਸ਼ਿਫਟ ਕਰ ਦਿੱਤਾ ਜਾਵੇ। ਉਹਨਾਂ ਦਾ ਇਲਜਾਮ ਹੈ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਉਹਨਾਂ ਦੇ ਜੀਣ ਦਾ ਹੱਕ ਖੋਹ ਲਿਆ ਹੈ। ਖਹਿਰਾ ਨੇ ਕਿਹਾ ਕਿ ਲੋਕਾਂ ਨੇ ਉਹਨਾਂ ਨੂੰ ਪਾਣੀ ਦੇ ਬਿੱਲ ਦਿਖਾਏ ਜਦਕਿ ਵਾਟਰ ਵਰਕਸ ਅਨੇਕਾਂ ਸਾਲਾਂ ਤੋਂ ਸੁੱਕੇ ਪਏ ਹਨ। ਉਹਨਾਂ ਕਿਹਾ ਕਿ ਉਹਨਾਂ ਨੇ ਖੁਦ ਉਕਤ ਪਿੰਡਾਂ ਵਿੱਚ ਜਾ ਕੇ ਲੋਕਲ ਡਿਸਟਰੀਬਿਊਟਰੀਆਂ ਦੇ ਤਰਸਯੋਗ ਹਲਾਤ ਦੇਖੇ ਹਨ ਅਤੇ ਜਾਖੜ ਵਰਗੇ ਪ੍ਰਭਾਵਸ਼ਾਲੀ ਲੋਕਾਂ ਵੱਲੋਂ ਸਿੰਚਾਈ ਦੇ ਪਾਣੀ ਦੀ ਕੀਤੀ ਜਾ ਰਹੀ ਸ਼ਰੇਆਮ ਕਾਣੀ ਵੰਡ ਦੇਖੀ ਹੈ।
ਖਹਿਰਾ ਨੇ ਕਿਹਾ ਕਿ ਪਿੰਡਵਾਸੀਆਂ ਨੇ ਉਹਨਾਂ ਨੂੰ ਦੱਸਿਆ ਕਿ ਜਾਖੜ ਦੇ ਰਿਸ਼ਤੇਦਾਰਾਂ ਨੇ ਉਹਨਾਂ ਨੂੰ ਧਮਕਾਇਆ ਹੈ ਕਿ ਜੇਕਰ ਉਹਨਾਂ ਨੇ ਜਾਖੜ ਦੇ ਖੇਤਾਂ ਨੂੰ ਜਾ ਰਹੇ ਪਾਣੀ ਦਾ ਵਿਰੋਧ ਕੀਤਾ ਤਾਂ ਉਹਨਾਂ ਨੂੰ ਝੂਠੇ ਪੁਲਿਸ ਮੁਕੱਦਮਿਆਂ ਦਾ ਸਾਹਮਣਾ ਕਰਨਾ ਪਵੇਗਾ। ਪੀਣ ਅਤੇ ਸਿੰਚਾਈ ਵਾਲੇ ਪਾਣੀ ਦੇ ਨਾ ਹੋਣ ਕਾਰਨ ਲੋਕਾਂ ਦੇ ਹਲਾਤ ਇਸ ਹੱਦ ਤੱਕ ਬਦੱਤਰ ਹੋ ਚੁੱਕੇ ਹਨ ਕਿ ਉਹਨਾਂ ਨੂੰ ਆਪਣੇ ਵਿਆਹਯੋਗ ਬੱਚਿਆਂ ਲਈ ਢੁੱਕਵੇਂ ਰਿਸ਼ਤੇ ਨਹੀਂ ਮਿਲ ਰਹੇ ਹਨ।
ਖਹਿਰਾ ਨੇ ਪਿੰਡਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਇੱਕ ਜੁਆਂਇੰਟ ਐਕਸ਼ਨ ਕਮੇਟੀ ਬਣਾਉਣ ਅਤੇ ਉਹ ਖੁਦ ਆ ਕੇ ਜਾਖੜ ਦੀ ਤਾਨਾਸ਼ਾਹੀ ਖਿਲਾਫ ਧਰਨੇ ਦੀ ਅਗਵਾਈ ਕਰਨਗੇ। ਉਹਨਾਂ ਕਿਹਾ ਕਿ ਪਿੰਡਾਂ ਦੇ ਵਾਸੀਆਂ ਦੇ ਹੱਕਾਂ ਲਈ ਉਹ ਅੱੱਗੇ ਆ ਕੇ ਲੜਣਗੇ। ਉਹਨਾਂ ਨੇ ਮੁੱਖ ਮੰਤਰੀ ਨੂੰ ਵੀ ਅਪੀਲ ਕੀਤੀ ਕਿ ਉਹ ਪੀ.ਪੀ.ਸੀ.ਸੀ ਪ੍ਰਧਾਨ ਦੀ ਇਸ ਤਾਨਾਸ਼ਾਹੀ ਨੂੰ ਰੋਕਣ ਅਤੇ ਤਾੜਣਾ ਕਰਨ ਅਤੇ ਬਾਰਡਰ ਦੇ ਕਿਸਾਨਾਂ ਨੂੰ ਇੱਜਤ ਨਾਲ ਜੀਉਣ ਦੇਣ ਅਤੇ ਉਹਨਾਂ ਦੇ ਖੇਤਾਂ ਲਈ ਪਾਣੀ ਦਾ ਪ੍ਰਬੰਧ ਕਰਨ।
अनूठी पहलः पंजाब के मुख्य निर्वाचन अधिकारी सिबिन सी 19 अप्रैल को फेसबुक पर होंगे लाइव
अनूठी पहलः पंजाब के मुख्य निर्वाचन अधिकारी सिबिन सी 19 अप्रैल को फेसबुक पर होंगे लाइव सुबह 11 बजे से...