<h1><img class="alignnone size-full wp-image-39086" src="https://wishavwarta.in/wp-content/uploads/2019/02/budget-2019-pic.jpg" alt="" width="330" height="328" /></h1> <h1>ਨਵੀਂ ਦਿੱਲੀ, 1 ਫਰਵਰੀ - ਲੋਕ ਸਭਾ ਚੋਣਾਂ ਤੋਂ ਪਹਿਲਾਂ ਮੋਦੀ ਸਰਕਾਰ ਨੇ ਮੱਧ ਵਰਗ ਨੂੰ ਵੱਡੀ ਰਾਹਤ ਦਿੱਤੀ। ਲੋਕ ਸਭਾ ਵਿੱਚ ਅੰਤਰਿਮ ਬਜਟ ਪੇਸ਼ ਕਰਦੇ ਹੋਏ ਕੇਂਦਰੀ ਮੰਤਰੀ ਪੀਊਸ਼ ਗੋਇਲ ਨੇ ਆਮਦਨ ਟੈਕਸ ਛੋਟ ਵਿਚ ਵਾਧਾ ਕਰ ਦਿੱਤਾ। ਸਰਕਾਰ ਨੇ ਆਮਦਨ ਛੋਟ ਦੀ ਸੀਮਾ ਢਾਈ ਲੱਖ ਤੋਂ ਵਧਾ ਕੇ ਪੰਜ ਲੱਖ ਰੁਪਏ ਕਰ ਦਿੱਤੀ ਹੈ। 5 ਲੱਖ ਤੱਕ ਦੀ ਆਮਦਨ ਵਾਲਿਆਂ ਨੂੰ ਹੁਣ ਕੋਈ ਇਨਕਾਮ ਟੈਕਸ ਨਹੀਂ ਦੇਣਾ ਪਵੇਗਾ।</h1> <h1>ਇਸ ਦੇ ਨਾਲ ਹੀ ਬੈਂਕਾਂ ਵਿਚ ਜਮਾਂ ਪੈਸਿਆਂ ਉਤੇ 40 ਹਜਾਰ ਤੱਕ ਦੇ ਵਿਆਜ ਉਤੇ ਟੀਡੀਐੱਸ ਵੀ ਨਹੀਂ ਲੱਗੇਗਾ। ਸਰਕਾਰ ਦੇ ਇਸ ਫੈਸਲੇ ਨਾਲ ਮੱਧ ਵਰਗ ਨੂੰ ਵੱਡੀ ਰਾਹਤ ਮਿਲੇਗੀ.</h1>