28 ਸਤੰਬਰ (ਵਿਸ਼ਵ ਵਾਰਤਾ) : ਸਾਧਗੁਰੂ ਦੁਆਰਾ “ਨਦੀਆਂ ਲਈ ਰੈਲੀ” ਦੇ ਨਾਂ ਹੇਠ ਭਾਰਤੀ ਨਦੀਆਂ ਨੂੰ ਬਚਾਉਣ ਲਈ ਸ਼ੁਰੂ ਕੀਤੀ ਡ੍ਰਾਈਵ ਤਹਿਤ ਕੱਲ੍ਹ ਇਕ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਵਿਚ ਪੰਜਾਬ ਦੇ ਗਵਰਨਰ ਅਤੇ ਪ੍ਰਸ਼ਾਸਕ, ਯੂ.ਟੀ. ਚੰਡੀਗੜ੍ਹ ਵੀ.ਪੀ. ਸਿੰਘ ਬਦਨੌਰ, ਹਰਿਆਣਾ ਦੇ ਰਾਜਪਾਲ ਪ੍ਰੋ. ਸੋਲੰਕੀ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸ਼ਿਰਕਤ ਕਰਨਗੇ.
ਇਹ ਰੈਲੀ, ਟੈਗੋਰ ਥੀਏਟਰ, ਸੈਕਟਰ 18 ਬੀ, ਚੰਡੀਗੜ੍ਹ ਵਿਖੇ ਭਲਕੇ 29 ਸਤੰਬਰ ਨੂੰ ਸਵੇਰੇ 11 ਵਜੇ ਹੋਵੇਗੀ