ਨਾਈਪਰ, 22 ਜਨਵਰੀ – ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 5 ਵਨਡੇ ਮੈਚਾਂ ਦੀ ਲੜੀ ਦਾ ਪਹਿਲਾ ਵਨਡੇ ਕੱਲ੍ਹ 23 ਜਨਵਰੀ ਨੂੰ ਨਾਈਪਰ ਵਿਖੇ ਹੋਣ ਜਾ ਰਿਹਾ ਹੈ। ਇਹ ਮੈਚ ਭਾਰਤ ਸਮੇਂ ਅਨੁਸਾਰ ਸਵੇਰੇ 7:30 ਵਜੇ ਸ਼ੁਰੂ ਹੋਵੇਗਾ।
ਦੱਸਣਯੋਗ ਹੈ ਕਿ ਹਾਲ ਹੀ ਵਿਚ ਆਸਟਰੇਲੀਆ ਨੂੰ ਉਸੇ ਦੀ ਜਮੀਨ ਉਤੇ ਹਰਾਉਣ ਤੋਂ ਬਾਅਦ ਭਾਰਤੀ ਟੀਮ ਹੁਣ ਨਿਊਜ਼ੀਲੈਂਡ ਫਤਿਹ ਕਰਨ ਲਈ ਪੂਰੇ ਰੌਂਅ ਵਿਚ ਹੈ।
ਰੈਂਕਿੰਗ ਦੀ ਗੱਲ ਕੀਤੀ ਜਾਵੇ ਭਾਰਤ ਜਿਥੇ ਨੰਬਰ 2 ਉਤੇ ਹੈ, ਉਥੇ ਮੇਜ਼ਬਾਨ ਨਿਊਜੀਲੈਂਡ ਦੀ ਟੀਮ ਨੰਬਰ 3 ਉਤੇ ਹੈ। ਹਾਲਾਂਕਿ ਹੋਮ ਗਰਾਉਂਡ ਦਾ ਨਿਊਜੀਲੈਂਡ ਨੂੰ ਜਰੂਰ ਫਾਇਦਾ ਮਿਲ ਸਕਦਾ ਹੈ, ਪਰ ਟੀਮ ਇੰਡੀਆ ਦਾ ਪਲੜਾ ਭਾਰੀ ਹੈ।