ਚੰਡੀਗੜ, 18 ਜਨਵਰੀ – ਕਾਂਗਰਸ ਪਾਰਟੀ ਨੇ ਜ਼ੀਰਾ ਤੋਂ ਆਪਣੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਬਹਾਲ ਕਰ ਦਿਤਾ ਹੈ। ਇਸ ਤੋਂ ਪਹਿਲਾ ਨਸ਼ਿਆਂ ਦੇ ਮੁੱਦੇ ਉਤੇ ਆਪਣੀ ਹੀ ਪਾਰਟੀ ਨੂੰ ਘੇਰਨ ਵਾਲੇ ਵਿਧਾਇਕ ਜ਼ੀਰਾ ਨੂੰ ਕਾਂਗਰਸ ਨੇ ਸਸਪੈਂਡ ਕਰ ਦਿਤਾ ਸੀ।
ਇਸ ਦੌਰਾਨ ਅੱਜ ਕੁਲਬੀਰ ਜ਼ੀਰਾ ਦੀ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨਾਲ ਮੁਲਾਕਾਤ ਹੋਈ, ਜਿਸ ਤੋਂ ਬਾਅਦ ਉਹਨਾਂ ਨੂੰ ਮੁੜ ਤੋਂ ਆਪਣੇ ਅਹੁਦੇ ਉਤੇ ਬਹਾਲ ਕਰ ਦਿਤਾ ਗਿਆ ਹੈ।