ਮੈਲਬੌਰਨ, 18 ਜਨਵਰੀ (ਗੁਰਪੁਨੀਤ ਸਿੰਘ ਸਿੱਧੂ) – ਆਸਟ੍ਰੇਲੀਆ ਖਿਲਾਫ ਤੀਸਰੇ ਵਨਡੇ ਵਿਚ 230 ਦੌੜਾਂ ਦਾ ਪਿੱਛਾ ਕਰ ਰਹੀ ਟੀਮ ਇੰਡੀਆ ਨੂੰ ਵਿਰਾਟ ਕੋਹਲੀ ਦੇ ਰੂਪ ਵਿਚ ਵੱਡਾ ਝਟਕਾ ਲੱਗਾ। ਕੋਹਲੀ 46 ਦੌੜਾਂ ਬਣਾ ਕੇ ਆਊਟ ਹੋਇਆ।
ਇਸ ਦੌਰਾਨ ਭਾਰਤ ਨੇ 31 ਓਵਰਾਂ ਬਾਅਦ 117 ਦੌੜਾਂ ਬਣਾ ਲਈਆਂ ਸਨ ਅਤੇ ਧੋਨੀ 38 ਤੇ ਜਾਧਵ 1 ਦੌੜ ਬਣਾ ਕੇ ਖੇਡ ਰਹੇ ਸਨ।