– ਪੰਜ ਨਮੂਨੇ ਲੈਕੇ ਜਾਂਚ ਲਈ ਚੰਡੀਗੜ੍ਹ ਭੇਜੇ, ਡੇਅਰੀ ਮਾਲਕ ਨੇ ਘਿਓ ਸ਼ੁੱਧ ਹੋਣ ਦਾ ਕੀਤਾ ਦਾਅਵਾ
ਮਾਨਸਾ (ਬਰੇਟਾ), 15 ਜਨਵਰੀ (ਵਿਸ਼ਵ ਵਾਰਤਾ)- ਮਾਨਸਾ ਪੁਲੀਸ ਅਤੇ ਸਿਹਤ ਵਿਭਾਗ ਨੇ ਟੀਮ ਨੇ ਇਕੱਠਿਆਂ ਛਾਪਾਮਾਰੀ ਕਰਕੇ ਬਰੇਟਾ ਦੀ ਇਕ ਡੇਅਰੀ ਤੋਂ ਸ਼ੱਕੀ ਮਿਲਾਵਟੀ ਜਾਪਣ ਵਾਲੇ 59 ਕੁਇੰਟਲ ਦੇਸੀ ਘਿਓ ਨੂੰ ਜਬਤ ਕਰਨ ਦਾ ਦਾਅਵਾ ਕੀਤਾ ਗਿਆ ਹੈ। ਪੁਲੀਸ ਦਾ ਕਹਿਣਾ ਹੈ ਕਿ ਇਸ ਘਿਓ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ ਰਾਹੀਂ ਪੰਜ ਨਮੂਨੇ ਲੈਕੇ ਮੁਆਇਨੇ ਲਈ ਚੰਡੀਗੜ੍ਹ ਦੀ ਲੈਬਾਰਟਰੀ ਨੂੰ ਭੇਜੇ ਗਏ ਹਨ, ਜਦੋਂ ਕਿ ਇਸ ਘਿਓ ਨੂੰ ਬਕਾਇਦਾ ਸੀਲ ਕਰ ਦਿੱਤਾ ਗਿਆ ਹੈ।
ਮਾਨਸਾ ਦੇ ਐਸ.ਐਸ.ਪੀ. ਮਨਧੀਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਇਸ ਛਾਪੇਮਾਰੀ ਦੀ ਅਗਵਾਈ ਸੀਆਈਏ ਸਟਾਫ ਮਾਨਸਾ ਦੇ ਮੁਖੀ ਬਲਜੀਤ ਸਿੰਘ ਬਰਾੜ ਵੱਲੋਂ ਕੀਤੀ ਗਈ। ਇਸ ਟੀਮ ਨਾਲ ਸਿਹਤ ਵਿਭਾਗ ਵੱਲੋਂ ਫੂਡ ਇੰਸਪੈਕਟਰ ਸੰਦੀਪ ਸਿੰਘ ਸੰਧੂ ਵੀ ਪੁੱਜੇ ਹੋਏ ਸਨ।
ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਘਿਓ ਨੂੰ ਅਨੀਕ ਨਾਮੀ ਮਾਅਰਕਾ ਲਾਕੇ ਬਾਜ਼ਾਰ ਵਿਚ ਸਪਲਾਈ ਕੀਤਾ ਜਾਂਦਾ ਸੀ। ਮਹਿਕਮੇ ਦੀ ਟੀਮ ਨੇ ਡਾਇਰੀ ਦੇ ਚੁਬਾਰੇ ਵਿਚ ਪਿਆ 49 ਕੁਇµਟਲ ਤੇ ਇਕ ਗੱਡੀ ਵਿਚ ਭਰਿਆ 10 ਕੁਇµਟਲ ਘਿਓ ਅਤੇ ਉਸਨੂµ ਤਿਆਰ ਕਰਨ ਵਾਲਾ ਸਮਾਨ ਸੀਲ ਕਰਨ ਦੀ ਵਿਭਾਗੀ ਤੌਰ *ਤੇ ਜਾਣਕਾਰੀ ਦਿੱਤੀ ਗਈ ਹੈ।
ਐਸ.ਐਸ.ਪੀ. ਮਾਨਸਾ ਦਾ ਕਹਿਣਾ ਹੈ ਕਿ ਪੁਲੀਸ ਨੂੰ ਗੁਪਤ ਤੌਰ *ਤੇ ਡਾਇਰੀ ਵਿਚ ਮਿਲਾਵਟੀ ਸ਼ੱਕੀ ਘਿਓ ਡੱਬਿਆਂ ਰਾਹੀਂ ਅਤੇ ਖੁੱਲ੍ਹਾ ਵੇਚਣ ਦੀ ਇਕ ਸੂਚਨਾ ਮਿਲੀ ਸੀ, ਜਿਸ ਦੇ ਆਧਾਰ *ਤੇ ਹੀ ਸ਼ਿਵ ਸ਼ੰਕਰ ਡੇਅਰੀ ਅਨਾਜ ਮੰਡੀ ਬਰੇਟਾ ਵਿਖੇ ਸੀਆਈਏ ਮਾਨਸਾ ਦੇ ਇੰਚਾਰਜ ਬਲਜੀਤ ਸਿੰਘ ਬਰਾੜ ਵੱਲੋਂ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ ਦੁੱਧ ਵਾਲੇ ਕੈਂਟਰ ਵਿਚ ਭਰਿਆ ਹੋਇਆ 10 ਕੁਇੰਟਲ ਘਿਓ ਬਰਾਮਦ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸ਼ਿਵ ਸ਼ੰਕਰ ਡੇਅਰੀ ਅਨਾਜ ਮੰਡੀ ਬਰੇਟਾ ਵਿਖੇ ਸਥਿਤ ਹੈ।
ਮਾਨਸਾ ਦੇ ਫੂਡ ਇµਸਪੈਕਟਰ ਸµਦੀਪ ਸਿµਘ ਸµਧੂ ਨੇ ਦੱਸਿਆ ਕਿ ਸ਼ਿਵ ਸ਼ੰਕਰ ਡੇਅਰੀ ਅਨਾਜ ਮੰਡੀ ਬਰੇਟਾ ਤੋਂ ਇਸ ਘਿਓ ਨੂµ ਸੀਲ ਕੀਤਾ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਡੇਅਰੀ ਦੇ ਚੁਬਾਰੇ ਵਿ¤ਚ ਖੁ¤ਲ੍ਹਾ ਘਿਓ ਅਤੇ 5 ਕਿਲੋ, 2 ਕਿਲੋ, 1 ਕਿਲੋ ਦੀ ਪੈਕਿੰਗ ਵਾਲੇ ਅਨੀਕ ਨਾਂ ਦੇ ਮਾਅਰਕੇ ਦੇ ਲਗਭਗ 50 ਕੁਇੰਟਲ ਘਿਓ ਮਿਲਿਆ, ਜਿਸ ਨੂµ ਸੀਲ ਕਰਕੇ ਉਸਦੇ ਅਗਲੀ ਜਾਂਚ ਵਾਸਤੇ ਪµਜ ਨਮੂਨੇ ਅੱਗੇ ਭੇਜ ਦਿੱਤੇ ਹਨ, ਜਿਸ ਦੀ ਅਗਲੀ ਕਾਰਵਾਈ ਜਾਂਚ ਰਿਪੋਰਟ ਆਉਣ *ਤੇ ਕੀਤੀ ਜਾਵੇਗੀ।
ਜ਼ਿਲ੍ਹਾ ਸਿਹਤ ਅਫਸਰ ਡਾ. ਅੰਮਿ®ਤਪਾਲ ਸਿੰਘ ਦਾ ਕਹਿਣਾ ਹੈ ਕਿ 1—1 ਕਿਲੋ ਵਾਲੇ ਡ¤ਬਿਆਂ ਦੀ ਪੈਕਿੰਗ ਦੇ 5 ਸੈਂਪਲ ਲਏ।
ਇਸੇ ਦੌਰਾਨ ਸੀ.ਆਈ ਸਟਾਫ਼ ਮਾਨਸਾ ਦੇ ਇੰਚਾਰਜ ਬਲਜੀਤ ਸਿੰਘ ਬਰਾੜ ਨੇ ਦ¤ਸਿਆ ਕਿ ਕੈਂਟਰ ਕਬਜੇ ਵਿ¤ਚ ਲੈਕੇ ਅਗਲੀ ਕਾਰਵਾਈ ਆਰੰਭੀ ਗਈ ਹੈ।
ਡੇਅਰੀ ਮਾਲਕ ਰਮੇਸ਼ ਚੰਦ ਮੇਸ਼ੀ ਦਾ ਕਹਿਣਾ ਹੈ ਕਿ ਉਹ ਇਹ ਦੇਸੀ ਘਿਓ ਦੁ¤ਧ ਲੈਕੇ ਖੁਦ ਤਿਆਰ ਕਰਦੇ ਹਨ ਅਤੇ ਕੁਝ ਘਿਓ ਆਪਣੇ ਕਂੈਟਰ ਰਾਹੀ ਸਮਰਾਲਾ ਦੀ ਇਕ ਫੈਕਟਰੀ ਤੋਂ ਵੀ ਲਿਆਉਂਦੇ ਅਤੇ ਇਹ ਘਿਓ ਕੈਂਟਰ ਰਾਹੀ ਮਿਲਕ ਫੈਡ ਨੂੰ ਵੀ ਭੇਜਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਆਪਣਾ ਮਾਅਰਕਾ ਰਜਿਸਟਰ ਕਰਵਾਇਆ ਹੋਇਆ ਹੈ ਤੇ ਉਨ੍ਹਾਂ ਦੇ ਘਿਓ ਵਿ¤ਚ ਕੋਈ ਮਿਲਾਵਟ ਨਹੀਂ ਕੀਤੀ ਜਾਂਦੀ, ਜਿਸ ਦੇ ਨਮੂਨਿਆਂ ਦੀ ਰਿਪੋਰਟ ਆਉਣ *ਤੇ ਅਸਲੀਅਤ ਸਾਹਮਣੇ ਆ ਜਾਵੇਗੀ।