ਸ਼ਾਹੀ ਇਸ਼ਨਾਨ ਨਾਲ ਕੁੰਭ ਮੇਲੇ ਦੀ ਹੋਈ ਸ਼ੁਰੂਆਤ

47

ਪ੍ਰਯਾਗਰਾਜ, 15 ਜਨਵਰੀ – ਅੱਜ ਸ਼ਾਹੀ ਇਸ਼ਨਾਨ ਨਾਲ ਕੁੰਭ ਮੇਲੇ ਦੀ ਸ਼ੁਰੂਆਤ ਹੋ ਗਈ। ਕੁੰਭ ਮੇਲਾ 4 ਮਾਰਚ ਤੱਕ ਚੱਲੇਗਾ।ਇਸ ਦੌਰਾਨ ਅੱਜ ਵੱਖ-ਵੱਖ ਅਖਾੜਿਆਂ ਦੇ ਸਾਧੂਆਂ ਵਲੋਂ ਇਸ਼ਨਾਨ ਕੀਤਾ ਜਾ ਰਿਹਾ ਹੈ, ਉਸ ਤੋਂ ਬਾਅਦ ਆਮ ਲੋਕੀਂ ਇਥੇ ਇਸ਼ਨਾਨ ਕਰਨਗੇ।

ਪ੍ਰਸ਼ਾਸਨ ਵਲੋਂ ਕੁੰਭ ਮੇਲੇ ਵਿਚ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਵਾਰੀ ਲਗਪਗ 12 ਤੋਂ 15 ਕਰੋੜ ਲੋਕ ਇਥੇ ਇਸ਼ਨਾਨ ਕਰਨਗੇ।