ਆਰੀਅਨਜ਼ ਪਬਲਿਕ ਸਕੂਲ ਨੇ ਮਨਾਈ ਧੀਆਂ ਦੀ ਲੋਹੜੀ 

9

ਮੋਹਾਲੀ 13 ਜਨਵਰੀ (ਵਿਸ਼ਵ ਵਾਰਤਾ)- ਧੀਆਂ ਨੂੰ ਮਾਣ ਦੇਣ ਲ਼ਈ, ਆਰੀਅਨਜ਼ ਪਬਲਿਕ ਸਕੂਲ, ਰਾਜਪੁਰਾ ਨੇੜੇ ਚੰਡੀਗੜ  ਦੇ ਵਿਦਿਆਰਥੀਆਂ ਅਤੇ ਸਟਾਫ ਨੇ ਅੱਜ ਖੁਸ਼ੀ ਅਤੇ ਉਤਸਾਹ ਨਾਲ ਸਕੂਲ ਵਿੱਚ ਧੀਆਂ ਦੀ ਲੋਹੜੀ ਮਨਾਈ।

ਆਰੀਅਨਜ਼ ਪਬਲਿਕ ਸਕੂਲ ਦੀ ਪ੍ਰਿੰਸੀਪਲ, ਸ੍ਰੀਮਤੀ ਸਰਿਤਾ ਜੈਨ ਨੇ ਪ੍ਰੋਗਰਾਮ ਦੀ ਸ਼ੁਰੁਆਤ ਲੋਹੜੀ ਦੀ ਪਵਿੱਤਰ ਅੱਗ ਬਾਲ ਕੇ ਕੀਤੀ । ਉਹਨਾਂ ਨੇ ਲੋਹੜੀ ਦੇ ਤਿਓਹਾਰ ਦੀ ਮਹੱਤਤਾ ਨੂੰ ਵੀ ਉਜਾਗਰ ਕੀਤਾ, ਜੋ ਸਰਦੀਆਂ ਦੇ ਮੌਸਮ ਦੇ ਜਾਣ ਅਤੇ ਬਸੰਤ ਰੁੱਤ ਦੇ ਆਗਮਨ ਬਾਰੇ ਸਚੇਤ ਕਰਦਾ ਹੈ। ਵਿਦਿਆਰਥੀਆਂ ਨੇ ਲੋਹੜੀ ਦੇ ਮੋਕੇ ਗਾਣੇ ਗਾਏ ਅਤੇ  ਛੋਟੀਆਂ ਬੱਚਿਆਂ ਨੇ ਡਾਂਸ ਵੀ ਪੇਸ਼ ਕੀਤਾ।

ਸ੍ਰੀਮਤੀ ਜੈਨ ਨੇ ਇਸ ਮੌਕੇ ਬੋਲਦੇ ਹੋਏ ਕਿਹਾ ਕਿ ਸਮਾਂ ਹੁਣ ਬਹੁਤ ਬਦਲ ਚੁੱਕੀਆਂ ਹਨ ਅਤੇ ਲੜਕੀਆਂ ਨਾਲ ਲੜਕਿਆਂ ਦੀ ਤਰ•ਾ ਬਰਾਬਰ ਵਰਤਾਉ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਸਮਾਜ ਦੇ ਕੁਝ ਖ਼ਾਸ ਵਰਗ ਦੀ ਮਾਨਸਿਕਤਾ ਇਹਨਾਂ ਸਾਲਾਂ ਵਿਚ ਵੀ ਨਹੀਂ ਬਦਲੀ ਅਤੇ ਹਲੇ ਵੀ ਲੜਕੀਆਂ ਨੂੰ ਸਮਾਜ ਵਿਚ ਬਰਾਬਰ ਦਰਜਾ ਹਾਸਲ ਕਰਨ ਲਈ ਅਜੇ ਬਹੁਤ ਸਮਾਂ ਤੈਅ ਕਰਨਾ ਪੈਣਾ।

ਇਹ ਦਸਣਯੌਗ ਹੈ ਕਿ ਲੋਹੜੀ ਪੋਹ ਮਹੀਨੇ ਵਿੱਚ ਪੈਂਦੀ ਹੈ ਅਤੇ ਜਨਵਰੀ ਦੀ ਲਗਭਗ 13 ਤਰੀਕ ਨੂੰ ਮਨਾਈ ਜਾਂਦੀ ਹੈ। ਇਹ ਪੰਜਾਬ ਦੇ ਮੁੱਖ ਤਿਉਹਾਰਾਂ ਵਿਚੋ ਇੱਕ ਹੈ ਜੋਕਿ ਨਵੇਂ ਵਿਆਹੇ ਜੋੜੇ ਅਤੇ ਨਵ ਜਨਮੇਂ ਬੱਚਿਆਂ ਲਈ ਮਨਾਈ ਜਾਂਦੀ ਹੈ।