ਖੇਲੋ ਇੰਡੀਆ ਯੂਥ ਗੇਮਜ਼ : ਪੰਜਵੇਂ ਦਿਨ ਪੰਜਾਬ ਨੇ 5 ਸੋਨ ਤਮਗਿਆਂ ਸਣੇ ਕੁੱਲ 9 ਤਮਗੇ ਜਿੱਤੇ

4


• ਖੇਡ ਮੰਤਰੀ ਰਾਣਾ ਸੋਢੀ ਨੇ ਤਮਗਾ ਜੇਤੂਆਂ ਨੂੰ ਦਿੱਤੀ ਮੁਬਾਰਕਬਾਦ
ਚੰਡੀਗੜ, 13 ਜਨਵਰੀ (ਵਿਸ਼ਵ ਵਾਰਤਾ)- ਪੁਣੇ ਵਿਖੇ ਚੱਲ ਰਹੀਆਂ ਖੇਲੋ ਇੰਡੀਆ ਯੂਥ ਗੇਮਜ਼ ਦੇ ਪੰਜਵੇਂ ਦਿਨ ਵੀ ਪੰਜਾਬ ਦੇ ਖਿਡਾਰੀਆਂ ਦਾ ਬਿਹਤਰ ਪ੍ਰਦਰਸ਼ਨ ਰਿਹਾ ਅਤੇ ਖਾਸ ਕਰ ਕੇ ਅਥਲੈਟਿਕਸ ਤੇ ਜੂਡੋ ਵਿੱਚ ਪੰਜਾਬ ਨੇ ਕਈ ਤਮਗੇ ਜਿੱਤੇ। ਜੂਡੋ ਦੇ ਅੰਡਰ 17 ਤੇ 21 ਦੋਵਾਂ ਵਰਗਾਂ ਵਿੱਚ ਪੰਜਾਬ ਓਵਰ ਆਲ ਉਪ ਜੇਤੂ ਰਿਹਾ। ਜੂਡੋ ਦੇ ਅੰਡਰ 17 ਮੁਕਾਬਲਿਆਂ ਵਿੱਚ ਓਵਰ ਆਲ ਪੰਜਾਬ ਦੂਜੇ ਅਤੇ ਅੰਡਰ 21 ਵਿੱਚ ਤੀਜੇ ਸਥਾਨ ਉਤੇ ਰਿਹਾ। ਅੱਜ ਪੰਜਵੇਂ ਦਿਨ ਪੰਜਾਬ ਨੇ ਕੁੱਲ 9 ਤਮਗੇ ਜਿੱਤੇ ਜਿਨ•ਾਂ ਵਿੱਚ 5 ਸੋਨੇ, 2-2 ਚਾਂਦੀ ਤੇ ਕਾਂਸੀ ਦੇ ਤਮਗੇ ਸ਼ਾਮਲ ਸਨ।
ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਤਮਗਾ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਉਨ•ਾਂ ਦੀ ਪ੍ਰਾਪਤੀ ਦਾ ਸਿਹਰਾ ਉਨ•ਾਂ ਦੇ ਕੋਚਾਂ ਅਤੇ ਮਾਪਿਆਂ ਸਿਰ ਬੰਨਿ•ਆ। ਉਨ•ਾਂ ਕਿਹਾ ਕਿ ਅੱਜ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਅਤੇ ਲੋਹੜੀ ਦੇ ਤਿਉਹਾਰ ਵਾਲੇ ਦਿਨ ਖਿਡਾਰੀਆਂ ਨੇ ਤਮਗਾ ਜਿੱਤ ਕੇ ਦੋਹਰੀ ਖੁਸ਼ੀ ਦਿੱਤੀ ਹੈ।
ਪੰਜਾਬ ਦੇ ਖੇਡ ਦਲ ਦੀ ਮੁਖੀ ਅਤੇ ਖੇਡ ਵਿਭਾਗ ਦੀ ਡਾਇਰੈਕਟਰ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਅੱਜ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਨਪ੍ਰੀਤ ਕੌਰ ਨੇ ਅੰਡਰ 21 ਦੇ ਜੈਵਲਿਨ ਥਰੋਅ, ਅਮਨਦੀਪ ਸਿੰਘ ਨੇ ਅੰਡਰ 17 ਦੇ ਸ਼ਾਟਪੁੱਟ, ਗੁਰਕੀਰਤ ਸਿੰਘ ਨੇ ਅੰਡਰ 21 ਦੇ ਹੈਮਰ ਥਰੋਅ, ਜੋਬਨਦੀਪ ਸਿੰਘ ਨੇ ਅੰਡਰ 17 ਜੂਡੋ ਦੇ 100 ਕਿਲੋ ਵਰਗ ਅਤੇ ਹਰਸ਼ਦੀਪ ਸਿੰਘ ਬਰਾੜ ਨੇ ਅੰਡਰ 17 ਜੂਡੋ ਦੇ 81 ਕਿਲੋ ਵਰਗ ਵਿੱਚ ਸੋਨ ਤਮਗਾ ਜਿੱਤਿਆ ਹੈ।
ਸ੍ਰੀਮਤੀ ਗਿੱਲ ਨੇ ਅੱਗੇ ਦੱਸਿਆ ਕਿ ਅੰਡਰ 21 ਦੇ 400 ਮੀਟਰ ਹਰਡਲਜ਼ ਦੌੜ ਵਿੱਚ ਅਨਮੋਲ ਸਿੰਘ ਤੇ ਅੰਡਰ 21 ਜੂਡੋ ਦੇ 78 ਕਿਲੋ ਵਰਗ ਵਿੱਚ ਸਿਮਰਨ ਕੌਰ ਨੇ ਚਾਂਦੀ ਦਾ ਤਮਗਾ ਜਿੱਤਿਆ। ਇਸੇ ਤਰ•ਾਂ ਅੰਡਰ 21 ਜੂਡੋ ਦੇ 70 ਕਿਲੋ ਵਰਗ ਵਿੱਚ ਸਿਮਰਨਜੀਤ ਕੌਰ ਤੇ ਅੰਡਰ 21 ਦੇ ਜਿਮਨਾਸਟਕ ਮੁਕਾਬਲਿਆਂ ਵਿੱਚ ਆਰੀਅਨ ਸ਼ਰਮਾ ਨੇ ਕਾਂਸੀ ਦਾ ਤਮਗਾ ਜਿੱਤਿਆ।