ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਦੂਸਰਾ ਵਨਡੇ ਕੱਲ੍ਹ

21

ਐਡੀਲੇਡ, 14 ਜਨਵਰੀ – ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਦੂਸਰਾ ਵਨਡੇ ਮੈਚ ਭਲਕੇ ਖੇਡਿਆ ਜਾਵੇਗਾ। ਇਹ ਮੈਚ ਭਾਰਤ ਸਮੇਂ ਅਨੁਸਾਰ ਸਵੇਰੇ 8:50 ਵਜੇ ਸ਼ੁਰੂ ਹੋਵੇਗਾ।ਦੱਸਣਯੋਗ ਹੈ ਕਿ 3 ਵਨਡੇ ਮੈਚਾਂ ਦੀ ਲੜੀ ਵਿਚ ਭਾਰਤ 1-0 ਨਾਲ ਪਿੱਛੇ ਹੈ ਅਤੇ ਜੇਕਰ ਟੀਮ ਇੰਡੀਆ ਇਹ ਮੈਚ ਹਾਰ ਜਾਂਦੀ ਹੈ ਤਾਂ ਭਾਰਤ ਨੂੰ ਲੜੀ ਗਵਾਉਣੀ ਪਵੇਗੀ। ਭਾਰਤ ਲੜੀ ਦਾ ਪਹਿਲਾ ਮੈਚ 35 ਦੌੜਾਂ ਨਾਲ ਹਾਰ ਗਿਆ ਸੀ।