ਆਲ ਇੰਡੀਆ ਜੱਟ ਮਹਾਂ ਸਭਾ ਦੇ ਸੂਬਾ ਪ੍ਰਧਾਨ ਕੇਂਦਰੀ ਸ਼ਾਸ਼ਤ ਪ੍ਰਦੇਸ਼ ਚੰਡੀਗੜ੍ਹ ਅਤੇ ਚੰਡੀਗੜ੍ਹ ਨੰਬਰਦਾਰ ਯੂਨੀਅਨ ਦੇ ਪ੍ਰਧਾਨ ਰਾਜਿੰਦਰ ਸਿੰਘ ਬਡਹੇੜੀ ਅਤੇ ਪੰਜਾਬੀਅਤ ਦੇ ਪ੍ਰੇਮੀ ਡਾਕਟਰ ਪੰਡਿਤ ਰਾਓ ਨੇ ਅੱਜ ਚੰਡੀਗੜ੍ਹ ਸੈਕਟਰ 17 ਵਿਖਾਵੇ ਪੰਜਾਬੀ ਮਾਂ ਬੋਲੀ ਦੀ ਬਹਾਲੀ ਲਈ ਪਰਚਾਰ ਕੀਤਾ ।ਦੋਵੇਂ ਪੰਜਾਬੀ ਮਾਂ ਬੋਲੀ ਅਤੇ ਭਾਸ਼ਾ ਦੇ ਹਾਮੀ ਹਨ ਅਤੇ ਪੰਜਾਬ ਲਾਗੂ ਕਰਵਾਉਣ ਲਈ ਸੰਘਰਸ਼ ਦਾ ਹਿੱਸਾ ਬਣ ਚੁੱਕੇ ਹਨ ।ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸ਼ਨ ਪੰਜਾਬੀ ਮਾਂ ਬੋਲੀ ਨਾਲ ਧੱਕਾ ਕਰ ਰਹੇ ਹਨ ਜਦੋਂ ਕਿ ਇਸ ਖਿੱਤੇ ਦੀ ਮਾਂ ਬੋਲੀ ਪੰਜਾਬੀ ਹੀ ਹੈ 1 ਨਵੰਬਰ 1966 ਤੋਂ ਬਾਅਦ ਬੇਈਮਾਨੀ ਕਰਕੇ ਪੰਜਾਬੀ ਭਾਸ਼ਾ ਦੀ ਥਾਂ ਅੰਗਰੇਜ਼ੀ ਲਾਗੂ ਕਰ ਦਿੱਤੀ ਗਈ ਅਤੇ ਚੰਡੀਗੜ੍ਹ ਜੋ ਸਿੱਖ ਆਬਾਦੀ ਵਾਲੇ ਪਿੰਡਾਂ ਨੂੰ ਉਜਾੜਨ ਤੋਂ ਬਾਅਦ ਕੇਂਦਰੀ ਸ਼ਾਸ਼ਤ ਪ੍ਰਦੇਸ਼ ਬਣਾਇਆ ਪੰਜਾਬ ਦੀ ਰਾਜਧਾਨੀ ਖੋਹ ਲਈ ਗਈ ।ਉਨ੍ਹਾਂ ਕਿਹਾ ਕਿ ਕਿ ਚੰਡੀਗੜ੍ਹ ਦੇ ਮੌਜੂਦਾ ਸੰਸਦ ਮੈਂਬਰ ਕਿਰਨ ਖੇਰ ਵੀ ਪੰਜਾਬੀ ਹਨ ਪਹਿਲਾਂ ਹਰਮੋਹਣ ਧਵਨ ,ਸੱਤਿਆ ਪਾਲ ਜੈਨ, ਅਮਰ ਨਾਥ ਵਿਦਿਆਲੰਕਾਰ, ਪਵਨ ਕੁਮਾਰ ਬਾਂਸਲ ਵੀ ਪੰਜਾਬੀ ਹੀ ਚੁਣੇ ਗਏ ।ਬਡਹੇੜੀ ਅਤੇ ਪੰਡਿਤ ਰਾਓ ਨੇ ਮੰਗ ਕੀਤੀ ਹੈ ਪੰਜਾਬੀ ਨੇਤਾ ਅਤੇ ਸੰਸਦ ਮੈਂਬਰ ਕਿਰਨ ਖੇਰ ਸਾਬਕਾ ਸੰਸਦ ਮੈਂਬਰਾਂ ਨੂੰ ਵੀ ਪੰਜਾਬੀ ਮਾਂ ਬੋਲੀ ਦੀ ਬਹਾਲੀ ਲਈ ਲਈ ਸੰਘਰਸ਼ ਦਾ ਹਿੱਸਾ ਬਣ ਕੇ ਪੰਜਾਬੀ ਮਾਂ ਬੋਲੀ ਦਾ ਮੁੱਲ ਮੋੜਨਾ ਚਾਹੀਦਾ ਹੈ ਕਿਉਂਕਿ ਇਹ ਮਾਂ ਦੀ ਬੋਲੀ ਹੈ।
ED ਨੇ ‘ਆਪ’ ਵਿਧਾਇਕ ਤੋਂ ਲਗਾਤਾਰ 13 ਘੰਟੇ ਕੀਤੀ ਪੁੱਛਗਿੱਛ
ED ਨੇ 'ਆਪ' ਵਿਧਾਇਕ ਤੋਂ ਲਗਾਤਾਰ 13 ਘੰਟੇ ਕੀਤੀ ਪੁੱਛਗਿੱਛ ਚੰਡੀਗੜ੍ਹ, 19ਅਪ੍ਰੈਲ(ਵਿਸ਼ਵ ਵਾਰਤਾ) ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਅਮਾਨਤੁੱਲਾ...