ਆਸਟ੍ਰੇਲੀਆ ਖਿਲਾਫ ਟੈਸਟ ਲੜੀ ਜਿੱਤ ਕੇ ਟੀਮ ਇੰਡੀਆ ਨੇ ਰਚਿਆ ਇਤਿਹਾਸ

42

ਸਿਡਨੀ, 7 ਜਨਵਰੀ – ਆਸਟ੍ਰੇਲੀਆ ਖਿਲਾਫ ਭਾਰਤ ਨੇ ਟੈਸਟ ਲੜੀ ਜਿੱਤ ਕੇ ਇਤਿਹਾਸ ਸਿਰਜ ਦਿਤਾ  ਹੈ। ਸਿਡਨੀ ਟੈਸਟ ਬਾਰਿਸ਼ ਦੀ ਭੇਂਟ ਚੜ ਗਿਆ ਅਤੇ ਇਹ ਮੈਚ ਡਰਾਅ ਰਿਹਾ ਅਤੇ ਭਾਰਤ ਨੇ ਲੜੀ 2-1 ਨਾਲ ਆਪਣੇ ਨਾਮ ਕਰ ਲਈ।

ਦੱਸਣਯੋਗ ਹੈ ਕਿ ਭਾਰਤੀ ਕ੍ਰਿਕਟ ਟੀਮ ਨੇ ਆਸਟਰੇਲੀਆ ਦੀ ਧਰਤੀ ਉਤੇ ਪਹਿਲੀ ਵਾਰੀ ਟੈਸਟ ਲੜੀ ਜਿਤੀ ਹੈ। ਚੌਥੇ ਟੈਸਟ ਮੈਚ ’ਚ 193 ਦੌੜਾਂ ਬਣਾ ਕੇ ਚੇਤੇਸ਼ਵਰ ਪੁਜਾਰਾ ’ਮੈਨ ਆਫ ਦਾ ਮੈਚ’ ਅਤੇ ਲੜੀ ਵਿਚ 521 ਦੌੜਾਂ ਬਣਾ ਕੇ ‘ਮੈਨ ਆਫ ਦਾ ਸੀਰੀਜ਼’ ਬਣੇ।