ਅਕਾਲੀ ਦਲ-1920 ਦੇ ਸਾਬਕਾ ਸਕੱਤਰ ਅਤੇ ਮੁੱਖ ਬੁਲਾਰੇ ਅਤੇ ਆਲ ਇੰਡੀਆ ਜੱਟ ਮਹਾਂ ਸਭਾ ਦੇ ਸੂਬਾ ਪ੍ਰਧਾਨ ਕੇਂਦਰੀ ਸ਼ਾਸ਼ਤ ਪ੍ਰਦੇਸ਼ ਚੰਡੀਗੜ੍ਹ ਰਾਜਿੰਦਰ ਸਿੰਘ ਬਡਹੇੜੀ ਨੇ ਪ੍ਰੈੱਸ ਬਿਆਨ ਰਾਹੀਂ ਦੇਸ਼ ਦੀ ਜਨਤਾ ਅਤੇ ਵਿਸ਼ੇਸ਼ ਤੌਰ ਤੇ ਸਿੱਖ ਕੌਮ ਨੂੰ ਜੁਮਲਿਆਂ ਦੇ ਬਾਦਸ਼ਾਹ ਨਰਿੰਦਰ ਮੋਦੀ ਅਤੇ ਬੁੱਕਲ ਦੇ ਸੱਪ ਬਾਦਲਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ ਕਿਉਂਕਿ ਇਹ ਵਾਰ ਵਾਰ ਜਨਤਾ ਅਤੇ ਸਿੱਖ ਕੌਮ ਨੂੰ ਝੂਠੇ ਬਿਆਨਾਂ ਦੀ ਝੜੀ ਲਾ ਕੇ ਗੁੰਮਰਾਹ ਕਰਨ ਦੀ ਕੋਸ਼ਿਸ਼ ਵਿੱਚ ਹਨ।ਬਡਹੇੜੀ ਨੇ ਆਖਿਆ ਕਿ ਮੋਦੀ ਪੰਜਾਬ ਵਿੱਚ ਆ ਕੇ ਬਾਦਲਕਿਆਂ ਦੀ ਜਾਨ ਬਚਾਉਣ ਲਈ ਗਲਤ ਅਤੇ ਨਿਰਆਧਾਰ ਬੇਤੁਕੀ ਬਿਆਨਬਾਜ਼ੀ ਕਰ ਰਿਹੈ ਅਤੇ ਗੁਜਰਾਤ ਵਿੱਚ ਬੈਠੇ ਸਿੱਖਾਂ ਦੀ ਜ਼ਮੀਨ ਹੜੱਪੀ ਹੈ ।ਬਾਦਲ ਪਰਿਵਾਰ ਕੇਵਲ ਤੇ ਕੇਵਲ ਸਿਆਸੀ ਲਾਲਸਾ ਲਈ ਜਨਸੰਘ ਭਾਜਪਾ ਦੀ ਝੋਲ਼ੀ ਚੁੱਕ ਬਣਾ ਕੇ ਸ਼ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਾਗ ਵਾਂਗ ਚਿੰਬੜ ਕੇ ਬੈਠੇ ਹਨ ਇਹ ਪਰਿਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਸਿੱਖ ਨੌਜਵਾਨਾਂ ਦਾ ਕਾਤਲ ਸਾਬਤ ਹੋ ਚੁੱਕਿਆ ਹੈ ਜਿਵੇਂ ਸੱਜਣ ਕੁਮਾਰ ਜੇਲ੍ਹ ਵਿੱਚ ਹੈ ਇਹ ਪਰਿਵਾਰ ਅਤੇ ਇਹਨਾਂ ਦੇ ਚਹੇਤੇ ਸਾਬਕਾ ਮੰਤਰੀ ਸਾਬਕਾ ਵਿਧਾਇਕ ਇਹ ਮੰਨ ਵੀ ਚੁੱਕੇ ਹਨ ਪਰ ਬੋਲਣ ਦੀ ਹਿੰਮਤ ਨਹੀਂ ਕਿਉਂ ਕਿ ਸਿੱਖ ਕੌਮ ਨੂੰ ਵਰਤਣ ਲਈ ਕੋਸ਼ਿਸ਼ ਕਰ ਰਹੇ ਹਨ ਇਹ ਜੇਲ੍ਹ ਵਿੱਚ ਜ਼ਰੂਰ ਜਾਣਗੇ ਹੁਣ ਮੋਦੀ ਅਤੇ ਜਨਸੰਘ ਵੀ ਇਹਨਾਂ ਨੂੰ ਬਚਾਉਣ ਵਿੱਚ ਸਫਲ ਨਹੀਂ ਹੋ ਸਕਦੇ । ਆਉਣ ਵਾਲੀਆਂ ਪੀੜ੍ਹੀਆਂ ਵੀ ਬਾਦਲਕਿਆਂ ਨੂੰ ਨੇੜੇ ਨਹੀਂ ਲਾਓਣਗੀਆਂ । ਦੰਗਿਆਂ ਅਤੇ ਸਿੱਖ ਕੌਮ ਅਤੇ ਮੁਸਲਮਾਨਾਂ, ਇਸਾਈਆਂ ਦੀਆਂ ਜਾਨਾਂ ਲੈਣ ਲਈ ਜਨਸੰਘ ਭਾਜਪਾ ਦਾ ਬਹੁਤ ਵੱਡਾ ਹੱਥ ਹੈ ਇਹ ਕੇਵਲ ਹਿੰਦੂ ਰਾਸ਼ਟਰ ਬਣਾਉਣ ਦਾ ਏਜੰਡਾ ਹੈ ਜਿਸ ਨੂੰ ਧਿਆਨ ਨਾਲ ਵਿਚਾਰਨ ਦੀ ਲੋੜ ਹੈ । ਸਿੱਖ ਕੌਮ ਨੂੰ ਬਾਦਲ ਪਰਿਵਾਰ ਅਤੇ ਭਾਜਪਾ ਤੋਂ ਦੂਰੀ ਬਣਾ ਕੇ ਚੱਲਣ ਦੀ ਲੋੜ ਹੈ ਕਿਉਂਕਿ ਮੋਦੀ ਅਤੇ ਬਾਦਲ ਝੂਠ ਬੋਲਣ ਵਿੱਚ ਬਹੁਤ ਮਾਹਰ ਹਨ । ਅਕਾਲੀ ਦਲ ਦਾ ਚਿਹਰਾ ਵਿਗਾੜਨ ਲਈ ਬਾਦਲ ਪਰਿਵਾਰ ਅਤੇ ਭਾਜਪਾ ਹੀ ਜ਼ਿੰਮੇਵਾਰ ਹਨ ।
ਅੱਜ ਚੰਡੀਗੜ੍ਹ ‘ਚ ਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ ‘ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ ‘ਚ ਸ਼ਾਮਲ
ਅੱਜ ਚੰਡੀਗੜ੍ਹ 'ਚ ਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਲ ਮੋਦੀ...