ਹਿਮਾਚਲ ਪ੍ਰਦੇਸ਼ : ਸਕੂਲੀ ਬੱਸ ਖੱਡ ‘ਚ ਡਿੱਗੀ, 6 ਬੱਚਿਆਂ ਦੀ ਮੌਤ

24

ਸ਼ਿਮਲਾ, 5 ਜਨਵਰੀ– ਹਿਮਾਚਲ ਪ੍ਰਦੇਸ਼ ਵਿਚ ਵਾਪਰੇ ਇਕ ਵੱਡੇ ਹਾਦਸੇ ਕਾਰਨ ਸਭ ਦੇ ਦਿਲ ਵਲੂੰਧਰ ਗਏ। ਅੱਜ ਇਥੋਂ ਦੇ ਸਿਰਮੌਰ ਇਲਾਕੇ ਵਿਚ ਇੱਕ ਸਕੂਲੀ ਬੱਸ ਡੂੰਘੀ ਖੱਡ ਵਿਚ ਡਿੱਗਣ ਕਾਰਨ 6 ਬੱਚਿਆਂ ਦੀ ਮੌਤ ਹੋ ਗਈ, ਜਦਕਿ ਇਸ ਹਾਦਸੇ ਵਿਚ ਬੱਸ ਦਾ ਡਰਾਈਵਰ ਵੀ ਮਾਰਿਆ ਗਿਆ।

ਇਸ ਦੌਰਾਨ ਤਾਜ਼ਾ ਸਮਾਚਾਰ ਅਨੁਸਾਰ ਇਸ ਹਾਦਸੇ ਵਿਚ 11 ਬੱਚੇ ਜ਼ਖਮੀ ਵੀ ਹੋਏ ਹਨ, ਜਿਹਨਾਂ ਨੂੰ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ।