ਚੰਡੀਗੜ੍ਹ, 5 ਜਨਵਰੀ (ਵਿਸ਼ਵ ਵਾਰਤਾ) – ਪੰਜਾਬ ਵਿਚ ਕਈ ਥਾਵਾਂ ਉਤੇ ਅੱਜ ਹੋਈ ਬਾਰਿਸ਼ ਨਾਲ ਮੌਸਮ ਬਿਲਕੁਲ ਬਦਲ ਗਿਆ ਹੈ। ਇਸ ਬਾਰਿਸ਼ ਨਾਲ ਜਿਥੇ ਠੰਡ ਪਹਿਲਾਂ ਦੇ ਮੁਕਾਬਲੇ ਵਧ ਗਈ ਹੈ, ਉਥੇ ਕਈ ਇਲਾਕਿਆਂ ਵਿਚ ਸਵੇਰ ਤੋਂ ਹੀ ਕਾਲੇ ਬੱਦਲ ਛਾਏ ਰਹਿਣ ਕਾਰਨ ਵੀ ਠੰਡ ਨੇ ਜੋਰ ਫੜ ਲਿਆ ਹੈ।
ਇਸ ਦੌਰਾਨ ਇਹ ਬਾਰਿਸ਼ ਫਸਲਾਂ ਲਈ ਵੀ ਬੇਹੱਦ ਲਾਹੇਵੰਦ ਹੈ। ਇਸ ਬਾਰਿਸ਼ ਕਾਰਨ ਧੁੰਦ ਦੇ ਵਧਣ ਦੇ ਵੀ ਆਸਾਰ ਪ੍ਰਗਟ ਕੀਤੇ ਗਏ ਹਨ।