ਰਾਫੇਲ ਮੁੱਦੇ ‘ਤੇ ਲੋਕ ਸਭਾ ‘ਚ ਹੋਇਆ ਭਾਰੀ ਹੰਗਾਮਾ

28

ਨਵੀਂ ਦਿੱਲੀ, 2 ਜਨਵਰੀ – ਰਾਫੇਲ ਮੁੱਦੇ ਉਤੇ ਅੱਜ ਲੋਕ ਸਭਾ ਵਿਚ ਭਾਰੀ ਹੰਗਾਮਾ ਹੋਇਆ। ਇਸ ਮੁੱਦੇ ਉਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਨੂੰ ਘੇਰਦਿਆਂ ਸਵਾਲ ਕੀਤਾ ਕਿ 526 ਕਰੋੜ ਦਾ ਜਹਾਜ਼ ਆਖਿਰਕਾਰ 1600 ਕਰੋੜ ਰੁਪਏ ਦਾ ਕਿਵੇਂ ਹੋ ਗਿਆ। ਇਸ ਤੋਂ ਇਲਾਵਾ ਉਹਨਾਂ ਨੇ ਸਵਾਲ ਚੁੱਕੇ ਕਿ ਅਨਿਲ ਅੰਬਾਨੀ ਨੂੰ ਹੀ ਕਿਉਂ ਇਸ ਜਹਾਜ ਦੇ ਕੰਟਰੈਕਟ ਦਿਤੇ ਗਏ।