– ਸਾਬਕਾ ਡਿਪਟੀ ਸਪੀਕਰ ਦਾ ਭਰਾ ਹਰਾਇਆ
ਮਾਨਸਾ, 31 ਦਸੰਬਰ (ਵਿਸ਼ਵ ਵਾਰਤਾ)- ਰਾਜ ਦੀ ਸੱਤਾਧਾਰੀ ਕਾਂਗਰਸ ਪਾਰਟੀ ਨੂੰ ਇਸ ਜ਼ਿਲ੍ਹੇ ਦੇ ਇਕ ਵੱਡੇ ਕਸਬੇ ਪਿੰਡ ਫਫੜੇ ਭਾਈਕੇ ਵਿਖੇ ਉਸ ਸਮੇਂ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ, ਜਦੋਂ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਚਾਰਕ ਸਕੱਤਰ ਇਕਬਾਲ ਸਿੰਘ ਵੱਲੋਂ ਸਾਬਕਾ ਡਿਪਟੀ ਸਪੀਕਰ ਅਤੇ ਸੀਨੀਅਰ ਕਾਂਗਰਸੀ ਆਗੂ ਜਸਵੰਤ ਸਿੰਘ ਫਫੜੇ ਭਾਈਕੇ ਦੇ ਚਚੇਰੇ ਭਰਾ ਸੁਖਦੇਵ ਸਿੰਘ ਬਿੱਲੂ ਸਿੰਘ ਬਿੱਲੂ ਨੂੰ ਚੋਣ ਹਰਾ ਦਿੱਤਾ। ਇਸ ਪਿੰਡ ਦੀ ਚੋਣ ਵਿਚ ਕਾਂਗਰਸ ਪਾਰਟੀ ਅਤੇ ਕਿਸਾਨ ਆਗੂ ਵਿਚਕਾਰ ਸਿਰ ਧੜ ਦੀ ਬਾਜੀ ਲੱਗੀ ਹੋਈ ਸੀ।
ਵੇਰਵਿਆਂ ਮੁਤਾਬਕ ਇਸ ਨੌਜਵਾਨ ਕਿਸਾਨ ਆਗੂ ਨੂੰ ਰਾਜਨੀਤੀ ਤੋਂ ਉਪਰ ਉਠਕੇ ਵੱਖ-ਵੱਖ ਸਿਆਸੀ ਧਿਰਾਂ ਤੋਂ ਸਮਰਥਨ ਪ੍ਰਾਪਤ ਸੀ। ਦੇਰ ਸ਼ਾਮ ਨਿੱਕਲੇ ਨਤੀਜੇ ਕਿਸਾਨ ਆਗੂ ਦੇ ਹੱਕ ਵਿਚ ਜਾਣ ਕਾਰਨ ਜਥੇਬੰਦੀ ਨੇ ਇਸ ਜਿੱਤ ਨੂੰ ਕਾਂਗਰਸ ਦੇ ਹੰਕਾਰ ਨੂੰ ਤੋੜਨ ਵਾਲੀ ਜਿੱਤ ਕਰਾਰ ਦਿੱਤਾ ਹੈ।
ਫੋਟੋ ਕੈਪਸ਼ਨ: ਫਫੜੇ ਭਾਈਕੇ ਤੋਂ ਜੇਤੂ ਉਮੀਦਵਾਰ ਕਿਸਾਨ ਆਗੂ ਇਕਬਾਲ ਸਿੰਘ।