ਰਾਜ ਸਭਾ ‘ਚ ਲਟਕਿਆ ਤਿੰਨ ਤਲਾਕ ਬਿੱਲ, ਕਾਰਵਾਈ ਬੁੱਧਵਾਰ ਤੱਕ ਮੁਲਤਵੀ

42

ਨਵੀਂ ਦਿੱਲੀ, 31 ਦਸੰਬਰ – ਤਿੰਨ ਤਲਾਕ ਬਿੱਲ ਨੂੰ ਅੱਜ ਰਾਜ ਸਭਾ ਵਿਚ ਪੇਸ਼ ਕੀਤਾ ਜਾਣਾ ਸੀ, ਪਰ ਭਾਰੀ ਹੰਗਾਮੇ ਕਾਰਨ ਅਜਿਹਾ ਨਾ ਹੋ ਸਕਿਆ ਅਤੇ ਕਾਰਵਾਈ ਨੂੰ 2 ਜਨਵਰੀ ਬੁੱਧਵਾਰ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।

ਦੱਸਣਯੋਗ ਹੈ ਕਿ ਇਹ ਬਿੱਲ ਲੋਕ ਸਭਾ ਵਿਚ ਪਹਿਲਾਂ ਹੀ ਪਾਸ ਕੀਤਾ ਜਾ ਚੁੱਕਾ ਹੈ ਅਤੇ ਹੁਣ ਇਹ ਰਾਜ ਸਭਾ ਵਿਚ ਅੱਜ ਪੇਸ਼ ਕੀਤਾ ਜਾਣਾ ਸੀ।