ਮੈਲਬੌਰਨ ਟੈਸਟ : ਚੌਥੇ ਦਿਨ ਦੀ ਖੇਡ ਖਤਮ, ਭਾਰਤ ਜਿੱਤ ਤੋਂ 2 ਵਿਕਟਾਂ ਦੂਰ

37

ਮੈਲਬੌਰਨ, 29 ਦਸੰਬਰ (ਗੁਰਪੁਨੀਤ ਸਿੰਘ ਸਿੱਧੂ) – ਮੈਲਬੌਰਨ ਟੈਸਟ ਵਿਚ ਟੀਮ ਇੰਡੀਆ ਜਿੱਤ ਦੇ ਬਿਲਕੁਲ ਨੇੜੇ ਪੁੱਜ ਗਈ ਹੈ। ਭਾਰਤ ਨੂੰ ਜਿੱਤ ਲਈ ਕੇਵਲ 2 ਦੌੜਾਂ ਦੀ ਲੋੜ ਹੈ ਤੇ ਆਸਟਰੇਲੀਆ ਨੂੰ ਜਿੱਤ ਲਈ 141 ਦੌੜਾਂ ਦੀ। ਇਸ ਦੌਰਾਨ ਅੱਜ ਚੌਥੇ ਦਿਨ ਦੀ ਖੇਡ ਖਤਮ ਹੋ ਗਈ ਅਤੇ ਆਸਟਰੇਲੀਆ ਨੇ 8 ਵਿਕਟਾਂ ਦੇ ਨੁਕਸਾਨ ਉਤੇ 258 ਦੌੜਾਂ ਬਣਾ ਲਈਆਂ ਸਨ। ਪੈਟ ਕਮਿੰਨਸ 61 ਅਤੇ ਨਾਥਨ ਲਿਨ 6 ਦੌੜਾਂ ਬਣਾ ਕੇ ਨਾਬਾਦ ਸਨ।

ਇਸ ਤੋਂ ਪਹਿਲਾਂ ਭਾਰਤ ਨੇ ਆਪਣੀ ਦੂਸਰੀ ਪਾਰੀ 106/8 ਉਤੇ ਐਲਾਨ ਦਿੱਤੀ।

ਆਸਟ੍ਰੇਲੀਆ ਦੀ ਦੂਸਰੀ ਪਾਰੀ ਵਿਚ ਵੀ ਸ਼ੁਰੂਆਤ ਮਾੜੀ ਰਹੀ। ਕੋਈ ਵੀ ਬੱਲੇਬਾਜ ਜਿਆਦਾ ਦੇਰ ਨਾ ਟਿਕ ਸਕਿਆ।

ਦੱਸਣਯੋਗ ਹੈ ਕਿ 4 ਟੈਸਟ ਮੈਚਾਂ ਦੀ ਲੜੀ ਵਿਚ ਦੋਵੇਂ ਟੀਮਾਂ 1-1 ਦੀ ਬਰਾਬਰੀ ਤੇ ਹਨ।