ਚੰਡੀਗੜ੍ਹ, 26 ਦਸੰਬਰ (ਵਿਸ਼ਵ ਵਾਰਤਾ)- ਦੇਸ਼ ਭਰ ਵਿਚ ਅੱਜ ਬੁੱਧਵਾਰ ਨੂੰ ਬੈਂਕ ਮੁਲਾਜਮ ਹੜਤਾਲ ਤੇ ਰਹੇ, ਜਿਸ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਦੱਸਣਯੋਗ ਹੈ ਕਿ ਲਗਾਤਾਰ ਤਿੰਨ ਦਿਨ ਬੈਂਕ ਬੰਦ ਰਹਿਣ ਤੋਂ ਬਾਅਦ ਸੋਮਵਾਰ ਨੂੰ ਬੈਂਕਾਂ ਦੇ ਖੁੱਲਣ ਤੋਂ ਬਾਅਦ ਮੰਗਲਵਾਰ ਨੂੰ ਕ੍ਰਿਸਮਿਸ ਦੀ ਛੁੱਟੀ ਰਹੀ ਅਤੇ ਅੱਜ ਬੈਂਕ ਮੁਲਾਜਮ ਹੜਤਾਲ ਉਤੇ ਰਹੇ।
ਦੱਸਣਯੋਗ ਹੈ ਕਿ ਆਲ ਇੰਡੀਆ ਯੂਨਾਈਟਡ ਫੋਰਮ ਆਫ ਬੈਂਕ ਯੂਨੀਅਨ ਦੇ ਸੱਦੇ ਤੇ ਬੈਂਕਾਂ ਮੁਲਾਜਮਾਂ ਵੱਲੋਂ ਇਹ ਹੜਤਾਲ ਕੀਤੀ ਗਈ ਸੀ।