33 ਵਸਤੂਆਂ ਉਪਰ ਘਟੀ ਜੀ.ਐੱਸ.ਟੀ

137

ਨਵੀਂ ਦਿੱਲੀ, 22 ਦਸੰਬਰ – ਕੇਂਦਰ ਸਰਕਾਰ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਵੱਡੀ ਰਾਹਤ ਦਿੰਦਿਆਂ 33 ਵਸਤੂਆਂ ਉਪਰ ਜੀਐੱਸਟੀ ਘੱਟ ਕਰਨ ਦਾ ਐਲਾਨ ਕਰ ਦਿਤਾ ਹੈ। ਇਸ ਸਬੰਧੀ ਕੇਂਦਰੀ ਵਿੱਤ ਮੰਤਰੀ ਅਰੁਣ ਜੇਟਲੀ ਨੇ ਕਿਹਾ ਕਿ 33 ਵਸਤੂਆਂ ਵਿਚੋਂ 7 ਨੂੰ 18 ਫੀਸਦ ਦੇ ਸਲੈਬ ਵਿਚ ਲਿਆਂਦਾ ਗਿਆ ਹੈ। ਉਹਨਾਂ ਕਿਹਾ ਕਿ 34 ਉਤਪਾਦ ਹੀ 28 ਫੀਸਦੀ ਸਲੈਬ ਵਿਚ ਸ਼ਾਮਲ ਹਨ।

ਸਿਨੇਮਾ ਟਿਕਟ, ਥਰਡ ਪਾਰਟੀ ਇੰਸੋਰੈਂਸ, ਟੀ.ਵੀ, ਟਾਇਰ, ਵੀਡੀਓ ਗੇਮਜ, ਮੋਬਾਈਲ ਫੋਨਾਂ ਦੇ ਪਾਵਰ ਬੈਂਕ ਉਤੇ ਜੀਐਸਟੀ ਘਟਾ ਕੇ 28 ਤੋਂ 18 ਫੀਸਦੀ ਕਰ ਦਿਤਾ ਗਿਆ ਹੈ। ਇਸ ਤੋਂ ਇਲਾਵਾ ਸਮਿੰਟ, ਏ.ਸੀ ਅਤੇ ਡਿਸ਼ਵਾਸ਼ ਉਤੇ 28 ਫੀਸਦੀ ਜੀਐਸਟੀ ਲੱਗੇਗੀ।