ਨਵੀਂ ਦਿੱਲੀ, 18 ਦਸਬੰਰ- ਆਈ.ਪੀ.ਐੱਲ 2019 ਲਈ ਜਾਰੀ ਖਿਡਾਰੀਆਂ ਦੀ ਨਿਲਾਮੀ ‘ਚ ਕਿੰਗਸ ਇਲੈਵਨ ਪੰਜਾਬ ਨੇ ਇੰਗਲੈਂਡ ਦੇ ਸੈਮ ਕਰਨ ਨੂੰ 7 ਕਰੋੜ 20 ਲੱਖ ਵਿਚ ਖਰੀਦ ਲਿਆ ਹੈ। ਇਸ ਤੋਂ ਇਲਾਵਾ ਪੰਜਾਬ ਦੀ ਟੀਮ ਨੇ ਆਲ ਰਾਊਂਡਰ ਵਰੁਣ ਚਕਰਵਰਤੀ ਨੂੰ 8 ਕਰੋੜ 40 ਲੱਖ ਵਿਚ ਖਰੀਦਿਆ।
ਇਸ ਤੋਂ ਇਲਾਵਾ ਪੰਜਾਬ ਦੀ ਟੀਮ ਨੇ ਗੇਂਦਬਾਜ ਮੁਹੰਮਦ ਸ਼ਮੀ ਨੂੰ 4.80 ਕਰੋੜ, ਨਿਕੋਲਸ ਪੂਰਨ ਨੂੰ 4.2 ਕਰੋੜ, ਹੈਨਰਿਕਸ ਨੂੰ 1 ਕਰੋੜ ਅਤੇ ਸਰਫਰਾਜ ਖਾਨ ਨੂੰ 25 ਲੱਖ ਵਿਚ ਖਰੀਦਿਆ।