- ਵਿਸ਼ਵ ਵਾਰਤਾ ਦੀ ਵਿਸ਼ੇਸ਼ ਰਿਪੋਰਟ
ਭੁਵਨੇਸ਼ਵਰ, 15 ਦਸੰਬਰ – ਲਾਲ ਸੂਹੀਆਂ ਪੋਸ਼ਾਕਾਂ ਪਾਕੇ ਖੇਡੀ ਬੈਲਜੀਅਮ ਦੀ ਟੀਮ ਨੇ ਇੰਗਲੈਂਡ ਦੇ ਗੋਰਿਆਂ ਦੀ ਝੋਲੀ ਅੱਧੀ ਦਰਜਨ ਗੋਲਾਂ ਨਾਲ ਭਰ ਦਿੱਤੀ। ਦੁੱਧ ਰੰਗੇ ਕੱਛੇ-ਬਨੈਣਾਂ ਵਿਚ ਖੇਡੇ ਗੋਰੇ ਗੋਡਿਆਂ ਪਰਨੇ ਵੱਜੇ। ਕੋਈ ਗੋਲ ਨਾ ਕਰ ਸਕੇ।
ਸੈਮੀ ਫਾਈਨਲ ਮੈਚ ਦਾ ਫੈਸਲਾ 6-0 ਸਕੋਰ ਨਾਲ ਹੋਵੇਗਾ, ਇਹ ਕਿਸ ਦੇ ਚਿਤ-ਚੇਤੇ ਵੀ ਨਹੀਂ ਸੀ, ਪਰ ਬੈਲਜੀਅਮ ਦੀ ਸਾਰਾ ਮੈਚ ਬੱਲੇ-ਬੱਲੇ ਰਹੀ।