ਇੰਗਲੈਂਡ-ਬੈਲਜੀਅਮ, ਆਸਟ੍ਰੇਲੀਆ-ਨੀਦਰਲੈਂਡ ਭਿੜਣਗੇ
ਭੂਬਨੇਸ਼ਵਰ ਵਿਖੇ ਵਿਸ਼ਵ ਹਾਕੀ ਕੱਪ ਦੇ ਸੈਮੀ ਫਾਈਨਲ ਮੁਕਾਬਲਿਆਂ ਵਿਚ ਪਿਛਲੇ ਲਗਾਤਾਰ ਦੋ ਵਾਰ ਦੇ ਮੌਜੂਦਾ ਚੈਂਪੀਅਨ ਆਸਟ੍ਰੇਲੀਆ ਦਾ ਨੀਦਰਲੈਂਡ ਨਾਲ ਮੁਕਾਬਲਾ ਹੋਵੇਗਾ, ਜਦੋਂ ਕਿ ਉਲੰਪਿਕ ਖੇਡਾਂ ਦੀ ਉਪ ਜੇਤੂ ਬੈਲਜੀਅਮ ਦਾ ਇੰਗਲੈਂਡ ਨਾਲ ਮੁਕਾਬਲਾ ਹੋਵੇਗਾ। ਜੇਕਰ ਆਸਟ੍ਰੇਲੀਆ ਦੀ ਟੀਮ ਇਹ ਮੁਕਾਬਲਾ ਜਿੱਤ ਜਾਂਦੀ ਹੈ ਤਾਂ ਉਹ 6ਵੀਂ ਵਾਰ ਫਾਈਨਲ ਵਿਚ ਪਹੁੰਚ ਜਾਵੇਗੀ। ਪਿਛਲੇ ਵਰਲਡ ਕੱਪ ਦਾ ਫਾਈਨਲ ਮੈਚ ਇਨ੍ਹਾਂ ਦੋਨਾਂ ਟੀਮਾਂ ਦੇ ਵਿਚਕਾਰ ਹੀ ਖੇਡਿਆ ਗਿਆ ਸੀ, ਜਿਸ ਦੌਰਾਨ ਆਸਟ੍ਰੇਲੀਆ ਨੇ ਆਸਾਨੀ ਨਾਲ ਨੀਦਰਲੈਂਡ ਨੂੰ 6-1 ਨਾਲ ਹਰਾਇਆ ਸੀ। ਨੀਦਰਲੈਂਡ ਨੇ 1998 ਵਿਚ ਵਰਲਡ ਕੱਪ ਦਾ ਖਿਤਾਬ ਜਿੱਤਿਆ ਸੀ, ਜਦੋਂ ਕਿ ਇਸ ਵਾਰ ਆਸਟ੍ਰੇਲੀਆ ਦੀ ਟੀਮ ਲਗਾਤਾਰ ਤੀਜੀ ਵਾਰ ਖਿਤਾਬ ਜਿੱਤਣ ਦੀ ਆਸ ਲਗਾਈ ਬੈਠੀ ਹੈ। ਆਸਟ੍ਰੇਲੀਆ ਨੇ ਇਸ ਟੂਰਨਾਮੈਂਟ ਵਿਚ ਹੁਣ ਤੱਕ ਸਾਰੇ ਦੇ ਸਾਰੇ ਚਾਰ ਮੁਕਾਬਲੇ ਜਿੱਤੇ ਹਨ, ਦੂਜੇ ਪਾਸੇ ਨੀਦਰਲੈਂਡ ਦੀ ਟੀਮ ਦੇ ਮੇਜਬਾਨ ਭਾਰਤ ਨੂੰ ਹਰਾਕੇ ਹੋਸਲੇ ਬੁਲੰਦ ਹੋਏ ਪਏ ਹਨ।
ਬੈਲਜੀਅਮ ਦੀ ਟੀਮ ਪਹਿਲੀ ਵਾਰ ਸੈਮੀ ਫਾਈਨਲ ਵਿਚ ਪਹੁੰਚੀ ਹੈ ਅਤੇ ਉਸ ਨੇ ਇੰਗਲੈਂਡ ਨੂੰ ਹਰਾਉਣ ਲਈ ਪੂਰਾ ਹੋਸਲਾ ਬਣਾਇਆ ਹੋਇਆ ਹੈ।
ਆਈਪੀਐਲ ’ਚ ਲਖਨਊ ਦੀ ਸ਼ਾਨਦਾਰ ਜਿੱਤ- ਇਸ ਸੀਜ਼ਨ ਵਿੱਚ ਚੇਨਈ ਨੂੰ ਦੂਜੀ ਵਾਰ ਹਰਾਇਆ
ਆਈਪੀਐਲ ’ਚ ਲਖਨਊ ਦੀ ਸ਼ਾਨਦਾਰ ਜਿੱਤ- ਇਸ ਸੀਜ਼ਨ ਵਿੱਚ ਚੇਨਈ ਨੂੰ ਦੂਜੀ ਵਾਰ ਹਰਾਇਆ ਚੰਡੀਗੜ੍ਹ, 24ਅਪ੍ਰੈਲ(ਵਿਸ਼ਵ ਵਾਰਤਾ)- IPL-2024 'ਚ ਲਖਨਊ...