ਆਲ ਇੰਡੀਆ ਜੱਟ ਮਹਾਂ ਸਭਾ ਦੇ ਸੂਬਾ ਪ੍ਰਧਾਨ ਕੇਂਦਰੀ ਸ਼ਾਸ਼ਤ ਪ੍ਰਦੇਸ਼ ਚੰਡੀਗੜ੍ਹ ਅਤੇ ਅਕਾਲੀ ਦਲ-1920 ਦੇ ਸਾਬਕਾ ਸਕੱਤਰ ਅਤੇ ਮੁੱਖ ਬੁਲਾਰੇ ਰਾਜਿੰਦਰ ਸਿੰਘ ਬਡਹੇੜੀ ਨੇ ਭਾਜਪਾ ਦੀ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹੋਈ ਹਾਰ ਤੇ ਪ੍ਰਤੀਕਰਮ ਦਿੰਦਿਆ ਕਿਹਾ ਕਿ ਦੇਸ਼ ਵਾਸੀਆਂ ਲਈ ਇੱਕ ਚੰਗਾ ਸ਼ਗਨ ਹੈ ਇਸ ਨਾਲ ਦੇਸ਼ ਭਰ ਵਿੱਚ ਖੁਸ਼ੀ ਦੀ ਲਹਿਰ ਹੈ ਕਿਉਂਕਿ ਕਿ ਦੇਸ਼ ਨੂੰ ਭਾਜਪਾ ਦੀ ਫਿਰਕਾਪ੍ਰਸਤ ਸੋਚ ਤੋਂ ਵੱਡਾ ਖਤਰਾ ਸੀ ਜੋ ਹੁਣ ਟਲ਼ ਗਿਆ ਹੈ ਕਿਉਂਕਿ ਕਿ ਦੇਸ਼ ਦੀਆਂ ਘੱਟ ਗਿਣਤੀਆਂ ਨੂੰ ਹੋਰ ਕਿਸੇ ਸ਼ਕਤੀ ਤੋਂ ਖਤਰਾ ਨਹੀਂ ।ਉਹਨਾਂ ਕਿਹਾ ਕਿ ਕਾਂਗਰਸ ਬਤੌਰ ਪਾਰਟੀ ਭਾਜਪਾ ਤੋਂ ਕਈ ਗੁਣਾਂ ਵੱਧ ਚੰਗੀ ਹੈ ਬਾਦਲਕਿਆਂ ਨੂੰ ਆਪਣੀ ਕੁਰਸੀ ਲਈ ਭਾਜਪਾ ਦੇ ਝੋਲ਼ੀ ਚੁੱਕ ਬਣਨ ਦੀ ਆਦਤ ਪੈ ਗਈ ਹੈ ਇਸ ਪਰਿਵਾਰ ਨੂੰ ਸਿੱਖ ਕੌਮ ਅਤੇ ਸਿੱਖ ਸੰਸਥਾਵਾਂ ਦੀ ਕੋਈ ਚਿੰਤਾ ਨਹੀਂ ਹੈ ਇਹ ਪਰਿਵਾਰ ਸਿੱਖ ਕੌਮ ਦਾ ਦੁਸ਼ਮਣ ਸਾਬਤ ਹੋ ਚੁੱਕਿਆ ਹੈ ।ਬਡਹੇੜੀ ਨੇ ਆਖਿਆ ਕਿ ਹੁਣ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਭਾਜਪਾ ਅਤੇ ਇਸ ਦੇ ਸਾਥੀਆਂ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ ਅਤੇ ਇਸ ਨਾਲ ਦੇਸ਼ ਨੂੰ ਸਹੀ ਅਗਵਾਈ ਦੇਣ ਵਾਲ਼ਿਆਂ ਲਈ ਮੌਕਾ ਮਿਲ ਸਕੇਗਾ । ਇਹਨਾਂ ਚੋਣਾਂ ਨਾਲ ਇਹ ਸਾਬਤ ਹੋ ਗਿਐ ਕਿ ਦੇਸ਼ ਦੀ ਜਨਤਾ ਮੋਦੀ ਸਰਕਾਰ ਤੋਂ ਤੰਗ ਹੈ ਅਤੇ ਭਾਜਪਾ ਨੂੰ ਸਤਾ ਤੋਂ ਲਾਂਭੇ ਕਰਨ ਲਈ ਤਿਆਰ ਬੈਠੀ ਹੈ ।
ਭਾਜਪਾ ਨੇ ਪਿਛਲੇ 10 ਸਾਲਾਂ ‘ਚ ਅਜਿਹਾ ਕੁਝ ਨਹੀਂ ਕੀਤਾ, ਜਿਸ ਦਾ ਜਨਤਾ ਚੋਣਾਂ ‘ਚ ਮੂੰਹ ਤੋੜਵਾਂ ਜਵਾਬ ਦੇਵੇਗੀ: ਮਨੀਸ਼ ਤਿਵਾੜੀ
ਚੰਡੀਗੜ੍ਹ 25 ਅਪ੍ਰੈਲ( ਵਿਸ਼ਵ ਵਾਰਤਾ )-ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ ਨੰਦਿਤਾ ਹੁੱਡਾ ਨੇ ਅੱਜ ਰਾਜੀਵ ਗਾਂਧੀ ਕਾਂਗਰਸ ਭਵਨ, ਸੈਕਟਰ 35,...