ਐਡੀਲੇਡ, 8 ਦਸਬੰਰ – ਐਡੀਲੇਡ ਟੈਸਟ ਮੈਚ ਵਿਚ ਭਾਰਤ ਮਜਬੂਤ ਸਥਿਤੀ ਵਿਚ ਪਹੁੰਚ ਗਿਆ ਹੈ। ਤੀਸਰੇ ਦਿਨ ਦੀ ਖੇਡ ਖਤਮ ਹੋਣ ਤੱਕ ਭਾਰਤ ਨੇ 3 ਵਿਕਟਾਂ ਗਵਾ ਕੇ 151 ਦੌੜਾਂ ਬਣਾ ਲਈਆਂ ਸਨ। ਪੁਜਾਰਾ 40 ਤੇ ਰਹਾਨੇ 1 ਦੌੜ ਬਣਾ ਕੇ ਕਰੀਜ ਉਤੇ ਸਨ।
ਇਸ ਤੋਂ ਪਹਿਲਾਂ ਭਾਰਤ ਦੀਆਂ 250 ਦੌੜਾਂ ਦੇ ਜਵਾਬ ਵਿਚ ਆਸਟਰੇਲੀਆ ਦੀ ਸਮੁੱਚੀ ਟੀਮ 235 ਦੌੜਾਂ ਉਤੇ ਸਿਮਟ ਗਈ ਅਤੇ ਭਾਰਤ ਨੂੰ 15 ਦੌੜਾਂ ਦੀ ਲੀਡ ਮਿਲ ਗਈ।
ਅੱਜ ਭਾਰਤ ਵਲੋਂ ਦੂਸਰੀ ਪਾਰੀ ਵਿਚ ਕੇ.ਐਲ ਰਾਹੁਲ ਨੇ 44 ਅਤੇ ਮੁਰਲੀ ਵਿਜੇ ਨੇ 18 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਵਿਰਾਟ ਕੋਹਲੀ 34 ਦੌੜਾਂ ਬਣਾ ਕੇ ਆਉਟ ਹੋਇਆ।