ਐਡੀਲੇਡ ਟੈਸਟ : ਭਾਰਤ ਨੇ ਪਹਿਲੇ ਦਿਨ ਬਣਾਈਆਂ 250 ਦੌੜਾਂ

22

ਐਡੀਲੇਡ, 6 ਦਸੰਬਰ : ਐਡੀਲੇਡ ਟੈਸਟ ਵਿਚ ਅੱਜ ਭਾਰਤ ਨੇ ਆਸਟ੍ਰੇਲੀਆ ਖਿਲਾਫ ਪਹਿਲੇ ਦਿਨ 9 ਵਿਕਟਾਂ ਉਤੇ 250 ਦੌੜਾਂ ਬਣਾਈਆਂ।

ਭਾਰਤ ਵਲੋਂ ਸਭ ਤੋਂ ਵੱਧ ਦੌੜਾਂ ਪੁਜਾਰਾ ਨੇ ਬਣਾਈਆਂ। ਪੁਜਾਰਾ ਨੇ ਸ਼ਾਨਦਾਰ 123 ਦੌੜਾਂ ਬਣਾ ਕੇ ਟੀਮ ਨੂੰ ਮਜਬੂਤ ਸਥਿਤੀ ਵਿਚ ਪਹੁੰਚਾਇਆ।

ਇਸ ਤੋਂ ਇਲਾਵਾ ਹੋਰ ਕੋਈ ਵੀ ਭਾਰਤੀ ਬੱਲੇਬਾਜ ਜ਼ਿਆਦਾ ਦੇਰ ਨਾ ਟਿਕ ਸਕਿਆ।

ਕੇ.ਐਲ ਰਾਹੁਲ 2, ਮੁਰਲੀ ਵਿਜੇ 11, ਵਿਰਾਟ ਕੋਹਲੀ 3, ਰਹਾਨੇ 13, ਰੋਹਿਤ ਸ਼ਰਮਾ 37, ਰਿਸ਼ਭ ਪੰਤ 26, ਅਸ਼ਵਿਨ 25 ਦੌੜਾਂ ਬਣਾ ਕੇ ਆਉਟ ਹੋਏ।