– ਆਤਮ ਹੱਤਿਆ ਦਾ ਮਾਮਲਾ ਬਣਾਇਆ
– ਪੁਲੀਸ ਨੇ ਆਸ਼ਕ ਜੋੜੇ ਨੂੰ ਫੜਕੇ ਤੁਰੰਤ ਮਾਮਲਾ ਜੱਗ ਜਾਹਿਰ ਕਰਵਾਇਆ
ਮਾਨਸਾ, 4 ਦਸੰਬਰ (ਵਿਸ਼ਵ ਵਾਰਤਾ)-ਦੋ ਬੱਚਿਆਂ ਦੀ ਮਾਂ ਵੱਲੋਂ ਆਪਣੇ ਵਿਆਹੇ ਵਰ੍ਹੇ ਆਸ਼ਕ ਨਾਲ ਮਿਲਕੇ, ਜਦੋਂ ਆਪਣੇ ਸਿਰ ਦੇ ਸਾਈਂ ਦਾ ਚੁੰਨੀ ਨਾਲ ਗਲਾ ਘੁੱਟਕੇ ਮਾਰਨ ਤੋਂ ਮਗਰੋਂ ਛੱਤ ਵਾਲੀ ਹੁੱਕ ਵਿਚ ਫਾਹਾ ਲੈਕੇ ਮਰਨ ਦੀ ਕਹਾਣੀ ਸਵੇਰੇ ਪਿੰਡ ਵਾਲਿਆਂ ਨੂੰ ਦੱਸਦਿਆਂ ਵੈਨ ਪਾਉਣੇ ਸ਼ੁਰੂ ਕੀਤੇ ਤਾਂ ਪੁਲੀਸ ਨੂੰ ਇਸ ਲਵ ਸਟੋਰੀ ਦਾ ਤੁਰੰਤ ਹੀ ਪਤਾ ਲੱਗ ਗਿਆ ਅਤੇ ਉਨ੍ਹਾਂ ਨੇ ਦੋਵੇਂ ਆਸ਼ਕਾਂ ਨੂੰ ਫੜ੍ਹਕੇ ਉਨ੍ਹਾਂ ਤੋਂ ਇਹ ਕਤਲ ਦਾ ਕਸੂਰ ਮੰਨਵਾ ਲਿਆ। ਇਸ ਕਤਲ ਕਾਰਨ, ਜਿਥੇ ਦੋ ਬੱਚਿਆਂ ਦਾ ਬਾਪ ਜਹਾਨੋ ਤੁਰ ਗਿਆ, ਉਥੇ ਉਨ੍ਹਾਂ ਦੀ ਮਾਂ ਹੁਣ ਜ਼ੇਲ੍ਹ ਚਲੀ ਜਾਵੇਗੀ, ਜਦੋਂ ਕਿ ਉਨ੍ਹਾਂ ਦੀ ਮਾਂ ਦੇ ਆਸ਼ਕ ਦੇ ਵੀ ਦੋ ਬੱਚੇ ਦੱਸੇ ਜਾਂਦੇ ਹਨ, ਜੋ ਬਾਪ ਦੇ ਜ਼ੇਲ੍ਹ ਜਾਣ ਮਗਰੋਂ ਪਿਤਾ ਦੇ ਪਿਆਰ ਤੋਂ ਵਾਂਝੇ ਰਹਿ ਜਾਣਗੇ।
ਮਾਨਸਾ ਨੇੜਲੇ ਪਿੰਡ ਦਲੇਲ ਸਿੰਘ ਵਾਲਾ ਵਿਖੇ ਵਾਪਰੇ ਇਸ ਕਤਲ ਦੇ ਮਾਮਲੇ ਵਿਚ ਪੁਲੀਸ ਨੇ ਤੁਰੰਤ ਹੀ ਦੋਹਾਂ ਕਸੂਰਵਾਰਾਂ ਨੂੰ ਨਰੜ ਲਿਆ ਹੈ। ਉਪ ਕਪਤਾਨ ਪੁਲੀਸ ਸਿਮਰਨਜੀਤ ਸਿੰਘ ਲੰਗ ਨੇ ਇਸ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਦੱਸਿਆ ਕਿ ਸਰਬਜੀਤ ਕੌਰ ਨੇ ਆਪਣੇ ਪ੍ਰੇਮੀ ਲਖਵਿੰਦਰ ਸਿੰਘ ਉਰਫ ਲੱਖਾ ਨਾਲ ਮਿਲਕੇ ਪ®ੇਮ ਸµਬµਧਾਂ ਵਿਚ ਆਪਣੇ ਪਤੀ ਬਲਵਿੰਦਰ ਸਿੰਘ ਉਰਫ ਬਿੰਦਰ ਨੂµ ਅੜਿੱਕਾ ਮµਨਦੇ ਹੋਏ ਪਹਿਲਾਂ ਆਪਣੇ ਪਤੀ ਨੂµ ਗਲ ਘੁੱਟਕੇ ਮਾਰ ਦਿੱਤਾ ਤੇ ਫਿਰ ਉਸਨੂµ ਖੁਦਕੁਸ਼ੀ ਦਾ ਮਾਮਲਾ ਬਣਾਉਣ ਲਈ ਉਸਦੀ ਲਾਸ਼ ਘਰ ਵਿਚ ਪੱਖੇ ਵਾਲੀ ਹੁੱਕ ਨਾਲ ਲਟਕਾ ਦਿੱਤੀ, ਪਰ ਮਾਨਸਾ ਸਦਰ ਪੁਲੀਸ ਨੇ ਸ਼ੱਕ ਵਿਚ ਜਦ ਬਾਰੀਕੀ ਨਾਲ ਜਾਂਚ ਕੀਤੀ ਤਾਂ ਇਹ ਮਾਮਲਾ ਕਤਲ ਦਾ ਨਿਕਲਿਆ। ਉਨ੍ਹਾਂ ਕਿਹਾ ਕਿ ਔਰਤ ਨੇ ਆਪਣੇ ਆਸ਼ਕ ਨਾਲ ਮਿਲਕੇ ਆਪਣੇ ਹੀ ਘਰ ਵਾਲੇ ਦਾ ਕਤਲ ਕਰ ਦਿੱਤਾ ਤੇ ਮਗਰੋਂ ਇਸਨੂµ ਖੁਦਕੁਸ਼ੀ ਦਾ ਮਾਮਲਾ ਬਣਾਉਣ ਦੀ ਕੋਸ਼ਿਸ਼ ਕੀਤੀ।
ਸ੍ਰੀ ਲੰਗ ਨੇ ਦੱਸਿਆ ਕਿ ਸਰਬਜੀਤ ਕੌਰ ਪੁੱਤਰੀ ਗੁਲਜ਼ਾਰ ਸਿੰਘ ਵਾਸੀ ਫੂਲ ਜ਼ਿਲ੍ਹਾ ਬਠਿੰਡਾ ਦਾ ਅੱਠ—ਨੌ ਸਾਲ ਪਹਿਲਾਂ ਵਿਆਹ ਦਲੇਲ ਸਿੰਘ ਵਾਲਾ ਦੇ ਬਲਵਿੰਦਰ ਸਿੰਘ ਉਰਫ ਬਿੰਦਰ ਨਾਲ ਹੋਇਆ ਸੀ ਅਤੇ ਉਸ ਦੇ ਇਕ 6 ਸਾਲਾਂ ਦੀ ਲੜਕੀ ਅਤੇ ਇਕ 4 ਸਾਲਾਂ ਦਾ ਲੜਕਾ ਹੈ। ਉਨ੍ਹਾਂ ਦੱਸਿਆ ਕਿ ਦੋ ਬੱਚਿਆਂ ਦੀ ਇਸ ਮਾਂ ਵੱਲੋਂ ਸਿਲਾਈ ਦਾ ਕੰਮ ਸਿੱਖਣ ਅਤੇ ਕਰਨ ਲਈ ਮਾਨਸਾ ਜਾਂਦਿਆਂ ਹੋਇਆਂ ਇਕ ਪ੍ਰਾਈਵੇਟ ਬੱਸ ਦੇ ਡਰਾਈਵਰ ਬਲਵਿੰਦਰ ਸਿੰਘ ਨਾਲ ਇਸ਼ਕ ਹੋ ਗਿਆ ਅਤੇ ਇਸ ਇਸ਼ਕ ਦੀ ਹੱਦ ਇਥੋਂ ਤੱਕ ਵੱਧ ਗਈ ਕਿ ਉਨ੍ਹਾਂ ਨੇ ਸੰਨ—ਵਿਚਾਲੇ ਰੋੜਾ ਬਣੇ ਆਪਣੇ ਪਤੀ ਨੂੰ ਆਪਣੇ ਆਸ਼ਕ ਨਾਲ ਮਿਲਕੇ ਮਾਰਨ ਦਾ ਅਹਿਮ ਫੈਸਲਾ ਲਿਆ ਗਿਆ, ਜਿਸ ਤਹਿਤ ਉਸ ਨੇ ਰਾਤ ਨੂੰ ਆਪਣੇ ਆਸ਼ਕ ਬਲਵਿੰਦਰ ਸਿੰਘ, ਜੋ ਕਿ ਖੁਦ ਦੋ ਬੱਚਿਆਂ ਦਾ ਬਾਪ ਦੱਸਿਆ ਜਾਂਦਾ ਹੈ, ਨੂੰ ਆਪਣੇ ਘਰੇ ਬੁਲਾਕੇ ਸਾਰੀ ਘਟਨਾ ਨੂੰ ਅੰਜਾਮ ਦਿੱਤਾ। ਪੁਲੀਸ ਦਾ ਕਹਿਣਾ ਹੈ ਕਿ ਦੋਨਾਂ ਜਣਿਆਂ ਨੇ ਬਲਵਿੰਦਰ ਸਿੰਘ ਦੀ ਦਾਰੂ ਪੀਤੀ ਦਾ ਲਾਹਾ ਲੈਕੇ ਪਹਿਲਾਂ ਚੁੰਨੀ ਨਾਲ ਗਲਾ ਘੁੱਟਿਆ ਅਤੇ ਮਗਰੋਂ ਇਸ ਨੂੰ ਆਤਮ ਹੱਤਿਆ ਦੀ ਕਹਾਣੀ ਬਣਾਉਣ ਲਈ ਲੋਥ ਨੂੰ ਪੱਖੇ ਦੀ ਹੁੱਕ ਨਾਲ ਬੰਨ੍ਹਕੇ ਟੰਗ ਦਿੱਤਾ ਅਤੇ ਤੜਕੇ ਦਿਨ ਚੜ੍ਹਦਿਆਂ ਪਿੰਡ ਵਿਚ ਆਤਮ ਹੱਤਿਆ ਦਾ ਚੀਕ—ਚਹਾੜਾ ਪਾ ਦਿੱਤਾ। ਉਨ੍ਹਾਂ ਦੱਸਿਆ ਕਿ ਪੁਲੀਸ ਕੋਲ ਮਾਮਲਾ ਪਹੁੰਚਣ ਤੋਂ ਬਾਅਦ ਇਸ ਦੀ ਬਾਰੀਕੀ ਨਾਲ ਛਾਣ—ਬੀਨ ਕਰਨੀ ਆਰੰਭ ਕੀਤੀ ਤਾਂ ਛੇਤੀ ਹੀ ਅਸਲੀਅਤ ਜੱਗ ਜਾਹਿਰ ਹੋ ਗਈ। ਉਨ੍ਹਾਂ ਦੱਸਿਆ ਕਿ ਜੇਕਰ ਇਹ ਮਾਮਲਾ ਪੁਲੀਸ ਦੇ ਧਿਆਨ ਵਿਚ ਨਾ ਲਿਆਂਦਾ ਜਾਂਦਾ ਤਾਂ ਇਸ ਨੂੰ ਆਤਮ ਹੱਤਿਆ ਸਮਝਕੇ ਹੀ ਗੱਲ ਰਫਾ—ਦਫਾ ਹੋ ਜਾਣੀ ਸੀ।
ਇਸੇ ਦੌਰਾਨ ਪੁਲੀਸ ਵੱਲੋਂ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਵਾਰਸਾਂ ਹਵਾਲੇ ਕੀਤੀ ਗਈ, ਜਦੋਂ ਕਿ ਸ਼ਾਮ ਨੂੰ ਉਸ ਦਾ ਸਸਕਾਰ ਕਰ ਦਿੱਤਾ ਗਿਆ।
ਫੋਟੋ ਨੰਬਰ: 06
ਫੋਟੋ ਕੈਪਸ਼ਨ: ਉਪ ਕਪਤਾਨ ਪੁਲੀਸ ਸਿਮਰਨਜੀਤ ਸਿੰਘ ਲੰਗ, ਫੜੇ ਗਏ ਆਸ਼ਕ ਜੋੜੇ ਸਮੇਤ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ।