– ਮਾਨਸਾ ਪੁਲੀਸ ਨੇ ਦੋ ਦਿਨਾਂ ਦੇ ਅੰਦਰ ਕੀਤੇ ਕਾਬੂ: ਸੀ.ਸੀ.ਟੀ.ਵੀ. ਫੁਟੇਜ਼ ਹੋਈ ਸਹਾਈ
– ਪਾਰਸਲ ਬੰਬ ਦਾ ਡਰਾਵਾ ਦੇ ਕੇ ਬੁਢਲਾਡਾ ਵਾਸੀ ਤੋਂ ਕੀਤੀ ਸੀ 20 ਲਖ ਰੁਪਏ ਦੀ ਮੰਗੀ
ਮਾਨਸਾ, 1 ਦਸੰਬਰ (ਵਿਸ਼ਵ ਵਾਰਤਾ)-ਸੀ.ਆਈ.ਏ. ਸਟਾਫ਼ ਮਾਨਸਾ ਨੇ ਅੱਜ ਬੁਢਲਾਡਾ ਦੇ ਪਾਰਸਲ ਬµਬ ਦੇ ਤਿµਨ ਦੋਸ਼ੀਆਂ ਵਿਚੋਂ ਦੋ ਨੂµ ਗਿ®ਫ਼ਤਾਰ ਕਰਕੇ ਇਕ ਵਡੀ ਵਾਰਦਾਤ ਨੂੰ ਕਾਮਯਾਬ ਹੋਣ ਤੋਂ ਪਹਿਲਾਂ ਹੀ ਨਾਕਾਮ ਕਰ ਦਿ¤ਤਾ, ਜਿੰਨ੍ਹਾਂ ਪਾਸੋਂ ਇਕ ਮੋਟਰਸਾਇਕਲ ਸੀਟੀ—100 ਵੀ ਬਰਾਮਦ ਹੋਇਆ ਹੈ।
ਐਸ.ਐਸ.ਪੀ. ਮਾਨਸਾ ਮਨਧੀਰ ਸਿµਘ ਨੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਨੌਜਵਾਨ 20 ਲੱਖ ਰੁਪਏ ਦੀ ਫਿਰੌਤੀ ਲੈਕੇ ਹੋਰ ਪੈਸਾ ਇਕ¤ਠਾ ਕਰਨ ਦੇ ਮਕਸਦ ਨਾਲ ਕਿਸੇ ਵ¤ਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿਚ ਸਨ। ਉਨ੍ਹਾਂ ਦੱਸਿਆ ਕਿ ਕਸੂਰਵਾਰਾਂ ਦੀ ਪਹਿਚਾਣ ਰਾਕੇਸ਼ ਕੁਮਾਰ ਉਰਫ਼ ਨਿਕੜਾ (32) ਵਾਸੀ ਪਿੰਡ ਕਲੋਠਾ ਫਤਿਹਾਬਾਦ, ਹਰਿਆਣਾ ਅਤੇ ਜਗਜੀਤ ਜ¤ਗੀ (20) ਵਾਸੀ ਵਾਰਡ ਨੰਬਰ 12 ਰਤੀਆ ਵਜ਼ੋਂ ਹੋਈ ਹੈ, ਜਦੋਂ ਕਿ ਤੀਜੇ ਵਿਅਕਤੀ ਭਗਵੰਤ ਸਿੰਘ ਉਰਫ ਮਹੰਤ ਵਾਸੀ ਰਤੀਆ ਨੂੰ ਲੱਭਣ ਲਈ ਪੁਲੀਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਉਨ੍ਹਾਂ ਦ¤ਸਿਆ ਕਿ ਪਿਛਲੇ ਦਿਨੀ ਬਰਾਂਨੁਹਾਰੇ ਵਾਸੀ ਸ਼µਕੁਤਲਾ ਦੇਵੀ ਦੇ ਘਰ ਇਨ੍ਹਾਂ ਮੁਜਰਮਾਂ ਵ¤ਲੋਂ ਪਾਰਸਲ ਬੰਬ ਦੇਕੇ ਚਿਠੀ ਦੇ ਜ਼ਰੀਏ 20 ਲ¤ਖ ਰੁਪਏ ਦੀ ਮµਗ ਕੀਤੀ ਗਈ ਸੀ। ਉਨ੍ਹਾਂ ਦ¤ਸਿਆ ਕਿ ਵੇਖਣ ਵਿਚ ਅਸਲੀ ਬੰਬ ਲ¤ਗਣ ਵਾਲੇ ਇਸ ਪਾਰਸਲ ਦੀ ਜਦੋਂ ਬਠਿµਡੇ ਤੋਂ ਮµਗਵਾਈ ਬµਬ ਸਕੂਐਡ ਟੀਮ ਦੁਆਰਾ ਜਾਂਚ ਕੀਤੀ ਗਈ ਤਾਂ ਇਹ ਬµਬ ਨਕਲੀ ਪਾਇਆ ਗਿਆ, ਜੋ ਕਿ ਟੀ.ਵੀ. ਦੇ ਕਿਸੇ ਪੁਰਜ਼ੇ ਦਾ ਇਸਤੇਮਾਲ ਕਰਕੇ ਬਣਾਇਆ ਗਿਆ ਸੀ।
ਉਨ੍ਹਾਂ ਦ¤ਸਿਆ ਕਿ ਫੜੇ ਗਏ ਮੁਜ਼ਰਮ ਜਗਜੀਤ ਜੱਗੀ ਰਤੀਏ ਵਿਖੇ ਇਕ ਫੋਟੋ ਫਰੇਮ ਦੀ ਦੁਕਾਨ *ਤੇ ਕੰਮ ਕਰਦਾ ਹੈ ਅਤੇ ਦੋਨੋ ਹੀ ਮੁਜ਼ਰਮ ਨਸ਼ੇ ਦੇ ਆਦੀ ਹਨ ਅਤੇ 3 ਵ¤ਖ—ਵ¤ਖ ਕੇਸਾਂ (ਇਰਾਦਾ ਕਤਲ, ਚੋਰੀ, ਅਤੇ ਰੇਪ) ਦੇ ਮਾਮਲਿਆਂ ਵਿਚ ਸਜ਼ਾ ਕ¤ਟ ਚੁ¤ਕੇ ਹਨ। ਰਕੇਸ਼ ਨਿਕੜਾ ਪਹਿਲਾਂ ਜਾਨੋਂ ਮਾਰਨ ਦੀ ਕੋਸ਼ਿਸ ਅਤੇ ਰੇਪ ਜਿਹੇ ਸੰਗੀਨ ਜ਼ੁਰਮ ਵਿ¤ਚ ਜੇਲ੍ਹ ਜਾ ਚੁ¤ਕਾ ਹੈ, ਜਦੋਂ ਕਿ ਜਗਜੀਤ ਜ¤ਗੀ ਵੀ ਚੋਰੀ ਦੀ ਕੇਸ ਵਿ¤ਚ ਪਹਿਲਾਂ ਜੇਲ੍ਹ ਜਾ ਚੁ¤ਕਾ ਹੈ। ਇਨ੍ਹਾਂ ਦੋਵੇਂ ਮੁਜਰਮਾਂ ਉਪਰ ਇਹ ਪਰਚੇ ਹਰਿਆਣਾ ਦੇ ਰਤੀਆ ਅਤੇ ਫਤਿਆਬਾਦ ਵਿਖੇ ਦਰਜ ਹੋ ਚੁ¤ਕੇ ਹਨ।
ਮੁਜ਼ਰਮਾਂ ਖਿਲਾਫ਼ ਬੁਢਲਾਡਾ ਥਾਣਾ ਵਿਖੇ 386/511/506/34 ਅਤੇ ਐਕਸਪਲੋਸਿਵ ਸਬਸਟਾਂਸਿਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਸੀ।
ਇਸ ਮੌਕੇ ਡੀ.ਐਸ.ਪੀ. ਸਬ ਡਵੀਜ਼ਨ ਬੁਢਲਾਡਾ ਜਸਪ੍ਰੀਤ ਸਿੰਘ, ਸੀ.ਆਈ.ਏ. ਇੰਚਾਰਜ ਬਲਜੀਤ ਸਿੰਘ, ਐਸ.ਐਚ.ਓ ਸਿਟੀ ਬੁਢਲਾਡਾ ਮੋਹਨ ਲਾਲ ਹਾਜ਼ਰ ਸਨ।
ਫੋਟੋ ਕੈਪਸ਼ਨ: ਮਾਨਸਾ ਦੇ ਐਸ.ਐਸ.ਪੀ. ਮਨਧੀਰ ਸਿੰਘ, ਪਾਰਸਲ ਬੰਬ ਸਬੰਧੀ ਫੜੇ ਕਸੂਰਵਾਰਾਂ ਸਮੇਤ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ। ਫੋਟੋ: ਵਿਸ਼ਵ ਵਾਰਤਾ