ਮਾਨਸਾ, 30 ਨਵੰਬਰ – ਸ਼ੁੱਕਰਵਾਰ ਦੀ ਸਵੇਰ ਸ਼ਹਿਰ ਦੇ ਕੈਂਚੀਆਂ ਚੌਂਕ ਸਥਿਤ ਇਕ ਕਬਾੜਖਾਨੇ ਵਿਚ ਕੰਪਰੈਸ਼ਰ ਤੋੜਦੇ ਸਮੇਂ ਧਮਾਕਾ ਹੋਣ ਨਾਲ ਇਕ ਬਜ਼ੁਰਗ ਮਜ਼ਦੂਰ ਦੀ ਮੌਕੇ *ਤੇ ਮੌਤ ਹੋ ਗਈ ਹੈ। ਧਮਾਕਾ ਇੰਨਾ ਜ਼ਿਆਦਾ ਖਤਰਨਾਕ ਸੀ ਕਿ ਇਸ ਨਾਲ ਮਜ਼ਦੂਰ ਦੇ ਚਿਥੜੇ ਉੱਡ ਗਏ। ਐਸਐਸਪੀ ਮਨਧੀਰ ਸਿੰਘ, ਡੀਐਸਪੀ ਸਿਮਰਨਜੀਤ ਸਿੰਘ ਲੰਗ, ਥਾਣਾ ਸਦਰ ਮਾਨਸਾ ਦੇ ਮੁਖੀ ਯਾਦਵਿੰਦਰ ਸਿੰਘ ਨੇ ਪੁਲੀਸ ਟੀਮ ਸਮੇਤ ਮੌਕੇ *ਤੇ ਜਾਕੇ ਸਥਿਤੀ ਦਾ ਜ਼ਾਇਜ਼ਾ ਲਿਆ। ਪੁਲੀਸ ਨੇ ਇਸ ਨੂੰ ਲੈਕੇ 174 ਦੀ ਕਾਰਵਾਈ ਕੀਤੀ ਹੈ।
ਭਾਵੇਂ ਘਟਨਾ ਕੰਪਰੈਸ਼ਰ ਫੱਟਣ ਕਾਰਨ ਹੋਈ ਹੈ, ਪਰ ਸ਼ਹਿਰ ਵਿਚ ਇਹ ਅਫਵਾਹ ਫੈਲ ਗਈ ਕਿ ਕਬਾੜ ਦੀ ਦੁਕਾਨ ਉਤੇ ਬੰਬ ਫਟਿਆ ਹੈ, ਜਿਸ ਕਾਰਨ ਲੋਕਾਂ ਵਿਚ ਇਕ ਦਫਾ ਦਹਿਸ਼ਤ ਫੈਲ ਗਈ। ਮਾਨਸਾ ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਸਮੇਤ ਹੋਰ ਬਹੁਤ ਸਾਰੇ ਮੋਹਤਵਰ ਆਗੂਆਂ ਵੱਲੋਂ ਮੌਕੇ *ਤੇ ਜਾਕੇ ਸਥਿਤੀ ਦਾ ਜਾਇਜਾ ਲਿਆ ਗਿਆ।
ਜਾਣਕਾਰੀ ਅਨੁਸਾਰ ਕੈਂਚੀਆਂ ਚੌਂਕ ਸਥਿਤ ਪੰਜਾਬ ਦੇ ਮਸ਼ਹੂਰ ਕਬਾੜੀਏ ਮਿੱਠੂ ਰਾਮ ਦੀ ਦੁਕਾਨ ਦੇ ਬਾਹਰ ਪਏ ਮਾਲ ਵਿਚ ਮਜ਼ਦੂਰ ਨੱਥਾ ਸਿੰਘ (70) ਪੁੱਤਰ ਬਚਨ ਸਿµਘ ਵਾਸੀ ਵਾਰਡ ਨµਬਰ—2, ਮਾਨਸਾ ਸਵੇਰ ਸਮੇਂ ਇਕ ਕੰਪਰੈਸ਼ਰ ਤੋੜਣ ਦਾ ਕµਮ ਕਰ ਰਿਹਾ ਸੀ, ਜਦੋਂ ਹੀ ਉਸਨੇ ਕµਪਰੈਸ਼ਰ *ਤੇ ਜ਼ੋਰ ਨਾਲ ਸੱਟਾਂ ਮਾਰੀਆਂ ਤਾਂ ਉਹ ਫੱਟ ਗਿਆ, ਜਿਸ ਦੌਰਾਨ ਮਜ਼ਦੂਰ ਨੱਥਾ ਸਿੰਘ ਦੇ ਚਿਥੜੇ ਉੱਡ ਗਏ ਤੇ ਉਸਦੀ ਮੌਕੇ *ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਮਜ਼ਦੂਰ ਕਰੀਬ 30 ਸਾਲਾਂ ਤੋਂ ਇਥੇ ਹੀ ਕੰਮ ਕਰਦਾ ਆ ਰਿਹਾ ਸੀ। ਪੁਲੀਸ ਨੇ ਇਸ ਨੂੰ ਇਕ ਕੁਦਰਤੀ ਘਟਨਾ ਮੰਨਦਿਆਂ ਇਸ *ਤੇ 174 ਦੀ ਕਾਰਵਾਈ ਕਰਕੇ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਹੈ।
ਮਾਨਸਾ ਦੇ ਉਪ ਕਪਤਾਨ ਪੁਲੀਸ ਸਿਮਰਨਜੀਤ ਸਿੰਘ ਲੰਗ ਨੇ ਦੱਸਿਆ ਕਿ ਇਹ ਧਮਾਕਾ ਹੋਣ ਨਾਲ ਮਜ਼ਦੂਰ ਨੱਥਾ ਸਿµਘ ਦੀ ਮੌਤ ਹੋ ਗਈ ਹੈ। ਪੁਲੀਸ ਨੇ ਆਪਣੀ ਕਾਰਵਾਈ ਕਰਕੇ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਹੈ।
ਕਬਾੜੀਏ ਮਿੱਠੂ ਰਾਮ ਦਾ ਕਹਿਣਾ ਹੈ ਕਿ ਨੱਥਾ ਸਿੰਘ ਉਨ੍ਹਾਂ ਦਾ ਸਭ ਤੋਂ ਪੁਰਾਣਾ ਅਤੇ ਵਫਾਦਾਰ ਵਰਕਰ ਸੀ, ਜਿਸ ਦੀ ਮੌਤ ਨਾਲ ਉਨ੍ਹਾਂ ਦੇ ਪਰਿਵਾਰ ਨੂੰ ਗਹਿਰਾ ਦੁੱਖ ਹੋਇਆ ਹੈ।