ਸਿਧੀਵਿਨਾਇਕ ਮੰਦਿਰ ਮੱਥਾ ਟੇਕਣ ਪਹੁੰਚੀ ਰਣਵੀਰ-ਦੀਪਿਕਾ ਦੀ ਜੋੜੀ (ਦੇਖੋ ਤਸਵੀਰਾਂ)

58

ਨਵੀਂ ਦਿੱਲੀ, 30 ਨਵੰਬਰ –  ਹਾਲ ਹੀ ਵਿਚ ਵਿਆਹ ਦੇ ਬੰਧਨ ਵਿਚ ਬੱਝੀ ਰਣਵੀਰ ਅਤੇ ਦੀਪਿਕਾ ਪਾਦੂਕੋਨ ਦੀ ਜੋੜੀ ਨੇ ਅੱਜ ਇਤਿਹਾਸਿਕ ਸਿਧੀਵਿਨਾਇਕ ਮੰਦਿਰ ਵਿਚ ਮੱਥਾ ਟੇਕਿਆ।

ਇਸ ਦੌਰਾਨ ਇਥੇ ਪਹੁੰਚਣ ਉਤੇ ਇਸ ਜੋੜੀ ਨੂੰ ਦੇਖਣ ਲਈ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋ ਗਏ। ਇਸ ਜੋੜੀ ਨੇ ਇਥੇ ਖਾਸ ਅੰਦਾਜ ਵਿਚ ਤਸਵੀਰਾਂ ਵੀ ਖਿਚਵਾਈਆਂ।

ਦੱਸਣਯੋਗ ਹੈ ਕਿ ਬੀਤੀ 14 ਨਵੰਬਰ ਨੂੰ ਇਸ ਜੋੜੀ ਦਾ ਇਟਲੀ ਵਿਖੇ ਵਿਆਹ ਹੋਇਆ ਸੀ।