ਐਡੀਲੇਡ, 30 ਨਵੰਬਰ – ਆਸਟ੍ਰੇਲੀਆ ਖਿਲਾਫ 6 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਟੈਸਟ ਸੀਰੀਜ਼ ਤੋਂ ਪਹਿਲਾਂ ਭਾਰਤ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਉਸ ਦੇ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਹ ਜ਼ਖਮੀ ਹੋਣ ਕਾਰਨ ਪਹਿਲੇ ਟੈਸਟ ਮੈਚ ਵਿਚੋਂ ਬਾਹਰ ਹੋ ਗਏ।
ਦੱਸਣਯੋਗ ਹੈ ਕਿ ਪ੍ਰਿਥਵੀ ਸ਼ਾਹ ਨੇ ਵੈਸਟ ਇੰਡੀਜ ਖਿਲਾਫ ਆਪਣੇ ਪਹਿਲੇ ਹੀ ਟੈਸਟ ਮੈਚ ਵਿਚ ਜਬਰਦਸਤ ਬੱਲੇਬਾਜੀ ਕੀਤੀ ਸੀ ਅਤੇ ਹੁਣ ਆਸਟਰੇਲੀਆ ਦੌਰੇ ਦੌਰਾਨ ਅਭਿਆਸ ਮੈਚ ਵੀ ਉਸ ਨੇ ਵਧੀਆ ਬੱਲੇਬਾਜੀ ਕੀਤੀ, ਪਰ ਇਸ ਮੈਚ ਵਿਚ ਉਸ ਨੂੰ ਪੈਰ ਉਤੇ ਸੱਟ ਲੱਗ ਗਈ।