ਐੱਸ.ਬੀ.ਆਈ ਦਾ ਐਲਰਟ : ਇੰਟਰਨੈੱਟ ਬੈਂਕਿੰਗ ਲਈ ਕੱਲ੍ਹ ਤੱਕ ਕਰਵਾਓ ਮੋਬਾਈਲ ਲਿੰਕ

54

ਨਵੀਂ ਦਿੱਲੀ, 29 ਨਵੰਬਰ – ਸਟੇਟ ਬੈਂਕ ਆਫ ਇੰਡੀਆ (ਐੱਸਬੀਆਈ) ਵਿਚ ਇੰਟਰਨੈੱਟ ਬੈਂਕਿੰਗ ਲਈ ਕੱਲ੍ਹ ਤੋਂ ਗ੍ਰਾਹਕਾਂ ਨੂੰ ਆਪਣਾ ਮੋਬਾਈਲ ਨੰਬਰ ਲਿੰਕ ਕਰਾਉਣਾ ਲਾਜ਼ਮੀ ਹੈ। ਜੇਕਰ 30 ਨਵੰਬਰ ਤੱਕ ਅਜਿਹਾ ਨਾ ਕੀਤਾ ਗਿਆ ਤਾਂ ਇੰਟਰਨੈੱਟ ਬੈਂਕਿੰਗ ਦੀ ਸਹੂਲਤ ਖਤਮ ਹੋ ਸਕਦੀ ਹੈ। ਜਿਹਨਾਂ ਗ੍ਰਾਹਕਾਂ ਨੇ ਪਹਿਲਾਂ ਹੀ ਆਪਣਾ ਮੋਬਾਈਲ ਨੰਬਰ ਲਿੰਕ ਕਰਵਾ ਦਿੱਤਾ ਹੈ, ਉਹਨਾਂ ਨੂੰ ਦੁਬਾਰਾ ਲਿੰਕ ਕਰਾਉਣ ਦੀ ਲੋੜ ਨਹੀਂ ਹੈ।

ਐੱਸਬੀਆਈ ਨੇ ਇਹ ਆਦੇਸ਼ ਜਾਰੀ ਕੀਤਾ ਹੈ ਕਿ ਇੰਟਰਨੈੱਟ ਬੈਂਕਿੰਗ ਲਈ ਮੋਬਾਈਲ ਲਿੰਕ ਕਰਾਉਣਾ ਲਾਜ਼ਮੀ ਹੈ, ਨਹੀਂ ਤਾਂ ਇਹ ਸਹੂਲਤ ਖਤਮ ਕਰ ਦਿੱਤੀ ਜਾਵੇਗੀ। ਮੋਬਾਈਲ ਲਿੰਕ ਕਿਸੇ ਵੀ ਐੱਸਬੀਆਈ ਦੀ ਸ਼ਾਖਾ ਵਿਚ ਜਾ ਕੇ ਕਰਾਇਆ ਜਾ ਸਕਦਾ ਹੈ।