ਅੰਮ੍ਰਿਤਸਰ 29 ਨਵੰਬਰ (ਵਿਸ਼ਵ ਵਾਰਤਾ) ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ ਪਰਮਜੀਤ ਸਿੰਘ ਸਰਨਾ ਤੇ ਸਕੱਤਰ ਜਨਰਲ ਸ੍ਰ ਹਰਵਿੰਦਰ ਸਿੰਘ ਸਰਨਾ ਨੇ ਨਨਕਾਣਾ ਸਾਹਿਬ ਨੂੰ ਛੇਵਾਂ ਤਖਤ ਬਣਾਏ ਜਾਣ ਬਾਰੇ ਕਿਹਾ ਕਿ ਇਹ ਸੰਗਤਾਂ ਦੀ ਮੰਗ ਹੈ ਤੇ ਨਨਕਾਣਾ ਸਾਹਿਬ ਨੂੰ ਛੇਵਾਂ ਤਖਤ ਬਣਾਇਆ ਜਾਵੇ ਤੇ ਸੰਗਤਾਂ ਹੀ ਇਸ ਦਾ ਫੈਸਲਾ ਕਰਨਗੀਆ?
ਪਾਕਿਸਤਾਨ ਦੇ ਕਰੀਬ ਪੰਜ ਦਿਨਾਂ ਟੂਰ ਤੋ ਬਾਅਦ ਵਤਨ ਪਰਤਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸਰਨਾ ਭਰਾਵਾਂ ਨੇ ਕਿਹਾ ਕਿ ਉਹ ਪਾਕਿਸਤਾਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਮਨਾਉਣ ਗਏ ਸਨ ਤਾਂ ਉਥੇ ਇਹ ਮੰਗ ਉਠੀ ਸੀ ਕਿ ਨਨਕਾਣਾ ਸਾਹਿਬ ਸਿੱਖ ਧਰਮ ਦੇ ਬਾਨੀ ਤੇ ਪਹਿਲੇ ਪਾਤਸ਼ਾਹ ਨਾਲ ਸਬੰਧਿਤ ਪਵਿੱਤਰ ਅਸਥਾਨ ਹੈ ਜਿਸ ਨੂੰ ਇੱਕ ਤਖਤ ਦਾ ਦਰਜਾ ਦਿੱਤਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸੰਗਤਾਂ ਦੀ ਮੰਗ ਤੇ ਹੀ ਉਹਨਾਂ ਨੇ ਦੀਵਾਨ ਵਿੱਚ ਇਹ ਮੰਗ ਸਟੇਜ ਤੋ ਰੱਖੀ ਸੀ ਜਿਸ ਨੂੰ ਪੰਡਾਲ ਵਿੱਚ ਬੈਠੀਆ ਸੰਗਤਾਂ ਨੇ ਜੈਕਾਰਿਆ ਦੀ ਗੂੰਜ ਵਿੱਚ ਪ੍ਰਵਾਨਗੀ ਦਿੱਤੀ ਹੈ। ਉਹਨਾਂ ਕਿਹਾ ਕਿ ਇਸ ਤੋ ਅਗਲਾ ਕਾਰਜ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ , ਸਿੱਖ ਬੁੱਧੀਜੀਵੀਆ ਤੇ ਵਿਦਵਾਨਾਂ ਦਾ ਹੈ ਤੇ ਉਹਨਾਂ ਫੈਸਲਾ ਕਰਨਾ ਹੈ ਕਿ ਇਸ ਤਖਤ ਦਾ ਅਧਿਕਾਰ ਖੇਤਰ ਤੇ ਜਿੰਮੇਵਾਰੀਆ ਕੀ ਹੋਣਗੀਆ? ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀ ਤ ਸਿੰਘ ਵੱਲੋ ਨਨਕਾਣਾ ਸਾਹਿਬ ਨੂੰ ਤਖਤ ਦਾ ਦਰਜਾ ਦੇਣ ਦੀ ਮੰਗ ਨੂੰ ਰੱਦ ਕਰਨ ਵਾਲੇ ਦਿੱਤੇ ਬਿਆਨ ਬਾਰੇ ਪੁੱਛੇ ਜਾਣ ਤੇ ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਛੇਵੇ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਕਰ ਕਮਲਾਂ ਨਾਲ ਕੀਤੀ ਸੀ ਜਦ ਕਿ ਬਾਕੀ ਤਖਤ ਤਾਂ ਸੰਗਤਾਂ ਵੱਲੋ ਹੀ ਬਣਾਏ ਗਏ ਹਨ ਇਸ ਲਈ ਜਥੇਦਾਰ ਸਾਹਿਬ ਨੂੰ ਸ੍ਰੀ ਨਨਕਾਣਾ ਸਾਹਿਬ ਦੀ ਮਹੱਤਤਾ ਬਾਰੇ ਪਤਾ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਇੱਕ ਪੜ•ੇ ਤੇ ਵਿਦਵਾਨ ਸ਼ਖਸ਼ੀਅਤ ਹਨ ਤੇ ਉਹਨਾਂ ਨੂੰ ਚਾਹੀਦਾ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਤੋ ਕਿਸੇ ਦੇ ਵਿਸ਼ੇਸ ਵਿਅਕਤੀ , ਪਰਿਵਾਰ ਜਾਂ ਸੰਸਥਾ ਦੇ ਮੰਡੂ ਬਣ ਕੇ ਬਿਆਨਬਾਜੀ ਕਰਨ ਦੀ ਬਜਾਏ ਮਰਿਆਦਾ ਤੇ ਪਰੰਪਰਾ ਨੂੰ ਮੁੱਖ ਰੱਖ ਕੇ ਬਿਆਨਬਾਜੀ ਕਰਨ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਭਲਾਈਪੁਰ ਜਿਹੜੇ ਸ਼੍ਰੋਮਣੀ ਕਮੇਟੀ ਦਾ ਜੱਥਾ ਲੈ ਕੇ ਪਾਕਿਸਤਾਨ ਗਏ ਸਨ ਨੇ ਵੀ ਨਨਕਾਣਾ ਸਾਹਿਬ ਨੂੰ ਛੇਵਾਂ ਤਖਤ ਬਣਾਉਣ ਦੀ ਪ੍ਰੋੜਤਾ ਕੀਤੀ ਹੈ।
ਪਾਕਿਸਤਾਨ ਸਰਕਾਰ ਵੱਲੋ ਕਰਤਾਰਪੁਰ ਲਾਂਘੇ ਦੇ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕਰਦਿਆ ਉਹਨਾਂ ਕਿਹਾ ਕਿ ਉਹਨਾਂ ਤੋ ਪਹਿਲਾਂ ਵੀ ਬਹੁਤ ਸਾਰੇ ਵਿਅਕਤੀਆ ਨੇ ਉਪਰਾਲੇ ਕੀਤੇ ਹਨ ਤੇ ਉਹਨਾਂ ਨੇ ਵੀ 2002 ਤੋ ਉਪਰਾਲਾ ਸ਼ੁਰੂ ਕੀਤਾ ਸੀ ਤੇ ਸਮੇਂ ਤੇ ਸਮੇਂ ਤੇ ਪਾਕਿਸਤਾਨ ਦੇ ਅਧਿਕਾਰੀਆ ਤੇ ਸਰਕਾਰਾਂ ਨੂੰ ਮਿਲਦੇ ਰਹੇ ਹਨ। ਉਹਨਾਂ ਕਿਹਾ ਕਿ ਇਸ ਲਾਂਘੇ ਦਾ ਉਪਰਾਲਾ ਕਰਨ ਲਈ ”ਮੈਨ ਆਫ ਦਾ ਮੈਂਚ” ਤਾਂ ਸੰਗਤ ਦੀਆ ਅਰਦਾਸਾਂ ਨੂੰ ਦਿੱਤਾ ਜਾ ਸਕਦਾ ਹੈ ਪਰ ਸ੍ਰ ਨਵਜੋਤ ਸਿੰਘ ਸਿੱਧੂ ਵੱਲੋ ਪਾਏ ਯੋਗਦਾਨ ਨੂੰ ਵੀ ਅੱਖੋ ਪਰੋਖੋ ਨਹੀ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਲਾਂਘੇ ਲਈ ਅਵਤਾਰ ਸਿੰਘ ਸੰਘੇੜਾ ਤੇ ਭਾਈ ਜੋਗਾ ਸਿੰਘ ਵੱਲੋ ਕੀਤੇ ਗਏ ਯਤਨ ਵੀ ਸ਼ਲਾਘਾਯੋਗ ਰਹੇ ਹਨ ਜਿਹਨਾਂ ਨੇ 1995 ਵਿੱਚ ਵੀ ਲਾਂਘੇ ਦੀ ਮੰਗ ਸ਼ੁਰੂ ਕਰ ਦਿੱਤੀ ਸੀ। ਉਹਨਾਂ ਕਿਹਾ ਕਿ 2001 ਵਿੱਚ ਜਦੋ ਉਹ ਕਰਤਾਰਪੁਰ ਸਾਹਿਬ ਵਿਖੇ ਗਏ ਸੀ ਤਾਂ ਉਸ ਵੇਲੇ ਦਰਬਾਰ ਦੀ ਹਾਲਤ ਬਹੁਤ ਮਾੜੀ ਸੀ ਤੇ 2010 ਵਿੱਚ ਉਹਨਾਂ ਨੇ ਦਰਬਾਰ ਦੀ ਡਿਊੜੀ ਵੀ ਬਣਵਾਈ ਸੀ ਤੇ ਡੇਰਾ ਬਾਬਾ ਨਾਨਕ ਤੋ ਦੂਰਬੀਨ ਰਾਹੀ ਦਰਸ਼ਨ ਕਰਨ ਲਈ ਸਰਕੜਾ ਰੁਕਾਵਟ ਪਾਉਦਾ ਸੀ ਜਿਸ ਨੂੰ ਕੱਟਵਾ ਤੇ ਸਾਫ ਕਰਵਾ ਦਿੱਤਾ ਗਿਆ ਸੀ।
ਨਵਜੋਤ ਸਿੰਘ ਸਿੱਧੂ ਦੇ ਨਾਲ ਗੋਪਾਲ ਸਿੰਘ ਚਾਵਲੇ ਦੀ ਤਸਵੀਰ ਬਾਰੇ ਉਹਨਾਂ ਕਿਹਾ ਕਿ ਇਹ ਬਹੁਤ ਛੋਟੀਆ ਗੱਲਾਂ ਹਨ ਕੀ ਖਾਲਿਸਤਾਨ ਦੇ ਨਾਅਰੇ ਇਥੇ ਨਹੀ ਲੱਗਦੇ? ਹਾਲ ਗੇਟ ਦੇ ਬਾਹਰ ਅਕਸਰ ਹੀ ਕਈ ਜਥੇਬੰਦੀਆ ਰੋਸ ਮੁਜਾਹਰੇ ਵੀ ਕਰਦੀਆ ਹਨ ਤੇ ਖਾਲਿਸਤਾਨ ਦੇ ਨਾਅਰੇ ਵੀ ਲੱਗਦੇ ਹਨ। ਉਹਨਾਂ ਕਿਹਾ ਕਿ ਇਹਨਾਂ ਗੱਲਾਂ ਨੂੰ ਮੁੱਦਾ ਬਣਾ ਕੇ ਲਾਂਘੇ ਨੂੰ ਗ੍ਰਹਿਣ ਲਗਾਉਣ ਵਾਲੇ ਨਾ ਤਾਂ ਗੁਰੂ ਦੇ ਸਿੱਖ ਹੋ ਸਕਦੇ ਹਨ ਤੇ ਨਾ ਹੀ ਉਹ ਲਾਂਘੇ ਪ੍ਰੁਤੀ ਸੁਹਿਰਦ ਹੋ ਸਕਦੇ ਹਨ। ਉਹਨਾਂ ਕਿਹਾ ਕਿ ਗੋਪਾਲ ਸਿੰਘ ਚਾਵਲਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਸਕੱਤਰ ਤੇ ਪਾਕਿਸਤਾਨ ਪੰਜਾਬੀ ਸਿੱਖ ਜਥੇਬੰਦੀ ਦਾ ਮੁੱਖੀ ਹੈ ਜਿਸ ਕਰਕੇ ਉਹ ਸਮਾਗਮ ਵਿੱਚ ਸੱਦੇ ਤੇ ਹੀ ਸ਼ਾਮਲ ਹੋਇਆ ਹੋਵੇਗਾ। ਉਹਨਾਂ ਕਿਹਾ ਕਿ ਉਹਨਾਂ ਨੂੰ ਆਸ ਹੈ ਕਿ ਜਿਸ ਤਰ•ਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜਨਾਬ ਇਮਰਾਨ ਖਾਨ ਨੇ ਸਰਹੱਦੀ ਲਕੀਰਾਂ ਫਿੱਕੀਆ ਕਰਕੇ ਵਪਾਰ ਖੋਹਲਣ ਲਈ ਹੱਥ ਵਧਾਇਆ ਹੈ ਤਾਂ ਇਸ ਦਾ ਸੁਆਗਤ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਪਹਿਲਾਂ ਦੀ ਤਰ•ਾ ਅੱਜ ਫਿਰ ਮੰਗ ਕਰਦੇ ਹਨ ਕਿ ਦੋਵੇ ਸਰਕਾਰ ਵੀਜਾ ”ਆਨ ਅਰਾਈਲ” ਦੇਣ ਲਈ ਪ੍ਰਬੰਧ ਕਰਨ। ਉਹਨਾਂ ਕਿਹਾ ਕਿ ਸਮਾਂ ਚੰਗੇ ਸਬੰਧ ਬਣਾਉਣ ਦੀ ਮੰਗ ਕਰਦਾ ਹੈ ਤੇ ਲੜਾਈ ਵਿਨਾਸ਼ ਦਾ ਪ੍ਰਤੀਕ ਹੈ। ਇਸ ਸਮੇਂ ਮਨਿੰਦਰ ਸਿੰਘ ਧੁੰਨਾ ਤੇ ਜੀ ਐਸ ਕਲਕੱਤਾ ਵੀ ਹਾਜਰ ਸਨ।
ED ਨੇ ‘ਆਪ’ ਵਿਧਾਇਕ ਤੋਂ ਲਗਾਤਾਰ 13 ਘੰਟੇ ਕੀਤੀ ਪੁੱਛਗਿੱਛ
ED ਨੇ 'ਆਪ' ਵਿਧਾਇਕ ਤੋਂ ਲਗਾਤਾਰ 13 ਘੰਟੇ ਕੀਤੀ ਪੁੱਛਗਿੱਛ ਚੰਡੀਗੜ੍ਹ, 19ਅਪ੍ਰੈਲ(ਵਿਸ਼ਵ ਵਾਰਤਾ) ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਅਮਾਨਤੁੱਲਾ...