ਕਰਤਾਰਪੁਰ ਲਾਂਘਾ ਦੋਨਾਂ ਦੇਸ਼ਾਂ ਦੇ ਦਿਲਾਂ ਨੂੰ ਜੋੜਨ ਵਾਲਾ : ਨਵਜੋਤ ਸਿੱਧੂ

30

ਇਸਲਾਮਾਬਾਦ, 28 ਨਵੰਬਰ – ਕਰਤਾਰਪੁਰ ਸਾਹਿਬ ਲਾਂਘੇ ਦਾ ਅੱਜ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਨੀਂਹ ਪੱਥਰ ਰੱਖਿਆ। ਇਸ ਮੌਕੇ ਭਾਰਤ ਤੋਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੋਂ ਇਲਾਵਾ ਹਰਦੀਪ ਪੁਰੀ, ਗੁਰਦੀਪ ਔਜਲਾ ਅਤੇ ਗੋਬਿੰਦ ਸਿੰਘ ਲੌਂਗੋਵਾਲ ਵੀ ਮੌਜੂਦ ਸਨ।

ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਕੋਰੀਡੋਰ ਦਿਲਾਂ ਨੂੰ ਜੋੜਨ ਵਾਲਾ ਹੈ। ਇਹ ਦਿਲਾਂ ਦੇ ਦਰਵਾਜੇ ਖੋਲਣ ਵਾਲਾ ਹੈ। ਉਹਨਾਂ ਕਿਹਾ ਮੈਂ ਭਾਰਤ ਸਰਕਾਰ ਅਤੇ ਪਾਕਿਸਤਾਨ ਸਰਕਾਰ ਦੋਨਾਂ ਦਾ ਧੰਨਵਾਦੀ ਹਾਂ, ਜਿਹਨਾਂ ਨੇ ਸ਼ਰਧਾਲੂਆਂ ਲਈ ਇਹ ਕੋਰੀਡੋਰ ਖੋਲ੍ਹ ਦਿਤਾ ਹੈ।

ਇਸ ਦੌਰਾਨ ਸ. ਸਿੱਧੂ ਨੇ ਇਮਰਾਨ ਖਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਦੋਂ ਵੀ ਕਦੇ ਕਰਤਾਰ ਲਾਂਘੇ ਦਾ ਇਤਿਹਾਸ ਲਿਖਿਆ ਜਾਵੇਗਾ ਤਾਂ ਤੁਹਾਡਾ ਨਾਮ ਸਭ ਤੋਂ ਪਹਿਲਾਂ ਲਿਖਿਆ ਜਾਵੇਗਾ।

ਉਹਨਾਂ ਕਿਹਾ ਕਿ ਇਹ ਚਮਤਕਾਰ ਹੈ ਜੋ 71 ਸਾਲਂ ਵਿਚ ਨਹੀਂ ਹੋਇਆ, ਇਹ 3 ਮਹੀਨਿਆਂ ਵਿਚ ਹੋ ਗਿਆ।