ਗੁਰਬਾਣੀ ਦੇ ਗਲਤ ਉਚਾਰਣ ਲਈ ਹਰਸਿਮਰਤ ਕੌਰ ਬਾਦਲ ਨੇ ਮੰਗੀ ਮੁਆਫੀ

108

ਨਵੀਂ ਦਿੱਲੀ, 27 ਨਵੰਬਰ : ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਬੀਤੇ ਦਿਨ ਡੇਰਾ ਬਾਬਾ ਨਾਨਕ ਜੀ ਦੇ ਸਮਾਗਮ ਦੌਰਾਨ ਗੁਰਬਾਣੀ ਦੇ ਗਲਤ ਉਚਾਰਣ ਲਈ ਮੁਆਫੀ ਦੀ ਮੰਗ ਕੀਤੀ ਹੈ।

ਉਹਨਾਂ ਨੇ ਸੋਸ਼ਲ ਮੀਡੀਆ ਉਤੇ ਲਿਖਿਆ ਹੈ ਕਿ ”ਕੱਲ ਡੇਰਾ ਬਾਬਾ ਨਾਨਕ ਜੀ ਦੇ ਸਮਾਗਮ ਦੌਰਾਨ ਦਾਸ ਕੋਲੋਂ ਗੁਰਬਾਣੀ ਉਚਾਰਦਿਆਂ ਜੋ ਭੁੱਲ ਹੋਈ ਗੁਰੂ ਸਾਹਿਬ ਤੇ ਸੰਗਤਾਂ ਪਾਸੋਂ ਖਿਮਾ ਦੀ ਜਾਚਕ ਹਾਂ ਜੀ ਭੁੱਲਣਹਾਰ ਜੀਵ ਹਾਂ, ਸਤਿਗੁਰੂ ਬਖ਼ਸ਼ਣਹਾਰ ਨੇ, ਗੁਰੂ ਸਾਹਿਬ ਦੀ ਬਖ਼ਸ਼ਿਸ਼ ਤੇ ਮਾਣ ਹੈ ਕਿ ਸੁਮੱਤ ਬਖ਼ਸ਼ ਕੇ ਸਾਡੀਆਂ ਭੁੱਲਾਂ ਚੁੱਕਾਂ ਤੇ ਗਲਤੀਆਂ ਨੂੰ ਨਾਂ ਚਿਤਾਰਦੇ ਹੋਏ ਸਦਾ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਜੀ।”