ਚੰਡੀਗੜ੍ਹ: ਆਲ ਇੰਡੀਆ ਜੱਟ ਮਹਾਂ ਸਭਾ ਦੇ ਸੂਬਾ ਪ੍ਰਧਾਨ ਕੇਂਦਰੀ ਸ਼ਾਸ਼ਤ ਪ੍ਰਦੇਸ਼ ਚੰਡੀਗੜ੍ਹ ਅਤੇ ਅਕਾਲੀ ਦਲ-1920 ਦੇ ਸਾਬਕਾ ਸਕੱਤਰ ਅਤੇ ਮੁੱਖ ਬੁਲਾਰੇ ਰਾਜਿੰਦਰ ਸਿੰਘ ਬਡਹੇੜੀ ਨੇ ਪ੍ਰੈੱਸ ਬਿਆਨ ਰਾਹੀਂ ਆਪਣੇ ਪ੍ਰਤੀਕਰਮ ਦਿੰਦਿਆ ਕਿਹਾ ਕਿ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਦੇ ਉਦਘਾਟਨ ਸਮੇਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਉੱਤੇ ਇੱਕ ਮੰਗ ਬਹੁਤ ਵਾਇਰਲ ਹੋ ਰਹੀ ਹੈ ਕਿ ਇਸ ਲਾਂਘੇ ਦਾ ਵੀਜਾ ਸਾਨੂੰ ਦਿੱਤਾ ਜਾਵੇ ਤੇ ਇਸਦੇ ਲਈ ਕੋਈ ਰੁਕਾਵਟ ਨਾ ਹੋਵੇ। ਉਨ੍ਹਾਂ ਸਾਫ ਕੀਤਾ ਜਦੋਂ ਲਾਂਘਾ ਮਿਲਦਾ ਹੈ ਤੇ ਇਸਦਾ ਮਤਲਬ ਹੁੰਦਾ ਹੈ ਕਿ ਵੀਜੇ ਦੀ ਲੋੜ ਨਹੀਂ ਹੈ।
ਉਨ੍ਹਾਂ ਕਿਹਾ ਕਿ ਲਾਂਘਾ ਅਜਿਹਾ ਹੋਵੇਗਾ ਕਿ ਜਦੋਂ ਲਾਂਘਾ ਖੁੱਲ੍ਹਦਾ ਹੈ ਤੇ ਜਦੋਂ ਤੁਹਾਡਾ ਮਨ ਕਰਦਾ ਹੈ ਤੇ ਤੁਸੀਂ ਜਾਵੋ ਤੇ ਦਰਸ਼ਨ ਕਰਕੇ ਵਾਪਸ ਆ ਜਾਵੋ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਉੱਤੇ ਲਾਂਘੇ ਲਈ ਵੀਜੇ ਦੇ ਖਬਰ ਬੇ ਵਜ੍ਹਾ ਹੀ ਫਲਾਈ ਜਾ ਰਹੀ ਹੈ। ਇਸ ਲਾਂਘੇ ਲਈ ਕੋਈ ਵੀਜੇ ਦੀ ਲੋੜ ਨਹੀਂ ਹੋਵੇਗੀ ਤੇ ਤੁਸੀਂ ਜਦੋਂ ਚਾਹੋਗੇ ਜਾ ਸਕਦੇ ਹੋ ਇਹ ਸਿੱਖ ਕੌਮ ਲਈ ਬਹੁਤ ਖੁਸ਼ੀ ਵਾਲੀ ਗੱਲ ਹੈ । ਕੈਪਟਨ ਅਮਰਿੰਦਰ ਸਿੰਘ ਵੱਲੋਂ ਡੇਰਾ ਬਾਬਾ ਨਾਨਕ ਲਈ ਐਲਾਨ ਕੀਤੇ ਹਨ। ਪਾਣੀ ਦੀ ਸਪਲਾਈ ਲਈ ਕੈਪਟਨ ਵੱਲੋਂ 61 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ। ਡੇਰਾ ਬਾਬਾ ਨਾਨਕ ਲਈ ਕੈਪਟਨ ਨੇ 78 ਕਰੋੜ ਰੁਪਏ ਦਿੱਤੇ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਵੱਡੀ ਸ਼ਰਧਾਂਜਲੀ ਹੈ ।ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਹਮੇਸ਼ਾ ਸਿੱਖ ਕੌਮ ਲਈ ਸ਼ਲਾਘਾਯੋਗ ਕਾਰਜ ਕੀਤੇ ਹਨ।
ਉਨ੍ਹਾਂ ਕਿਹਾ ਕਿ ਅੱਜ ਦੇ ਨੀਂਹ ਪੱਥਰ ਰੱਖਣ ਸਮੇਂ ਜੋ ਮੋਦੀ ਸਰਕਾਰ ਵੱਲੋਂ ਬਾਦਲ ਪਰਿਵਾਰ ਨੂੰ ਬੇਲੋੜੀ ਅਹਿਮੀਅਤ ਦੇਣ ਨਾਲ ਖੁਸ਼ੀ ਦੇ ਸਮਾਗਮ ਦਾ ਮਾਹੌਲ ਖਰਾਬ ਕੀਤਾ ਅਤੇ ਹੁੱਲੜਬਾਜ਼ੀ ਕੇਂਦਰੀ ਸਰਕਾਰ ਦੀ ਸਰਪ੍ਰਸਤੀ ਹੇਠ ਹੋਈ ਜਦੋਂ ਬਾਦਲਕਿਆਂ ਨੂੰ ਹਰ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਕਥਿਤ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਨਫਰਤ ਕਰਦਾ ਹੈ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦਾ ਪਾਕਿਸਤਾਨ ਦੇ ਲਾਂਘੇ ਦੇ ਪਰੋਗਰਾਮ ਤੇ ਨਾ ਜਾਣ ਬਿਲਕੁਲ ਦਰੁਸਤ ਹੈ ਉਹ ਸਾਬਕਾ ਫੌਜੀ ਅਫਸਰ ਹਨ ਉਹ ਪਾਕਿਸਤਾਨ ਦੀਆਂ ਘਟਨਾਵਾਂ ਲਈ ਜ਼ਿੰਮੇਵਾਰ ਪਾਕਿ ਏਜੰਸੀਆਂ ਦੀਆਂ ਚਾਲਾਂ ਤੋਂ ਸੁਚੇਤ ਹਨ। ਸਿੱਖ ਕੌਮ ਨੂੰ ਬਾਦਲ ਪਰਿਵਾਰ ਤੋਂ ਸਿੱਖ ਸੰਸਥਾਵਾਂ ਆਜ਼ਾਦ ਕਰਵਾਉਣ ਲਈ ਟਕਸਾਲੀ ਅਕਾਲੀ ਆਗੂਆਂ ਦਾ ਸਾਥ ਦੇਣਾ ਚਾਹੀਦਾ ਹੈ ਇਹ ਸੰਸਥਾਵਾਂ ਬਹੁਤ ਸਤਿਕਾਰਯੋਗ ਹਨ ਇਹਨਾਂ ਸੰਸਥਾਵਾਂ ਨੇ ਦੇਸ਼ ਦੀ ਆਜ਼ਾਦੀ ਵਿੱਚ ਵਡਮੁੱਲਾ ਯੋਗਦਾਨਪਾਇਆ ਹੈ ।