ਸੋਸ਼ਲ ਮੀਡੀਆ ‘ਤੇ ਪਾਈ ਵੀਡੀਓ ਨੇ ਚਮਕਾਈ ਸੇਜਲ ਦੀ ਕਿਸਮਤ

34
ਚੰਡੀਗੜ੍ਹ : ਕਹਿੰਦੇ ਹਨ ਕਿ ਨਿੱਕੇ ਹੁੰਦਿਆਂ ਤੋਂ ਹੀ ਪਤਾ ਚੱਲ ਜਾਂਦਾ ਹੈ ਕਿ ਕੋਈ ਬੱਚਾ ਵੱਡਾ ਹੋ ਕੇ ਕੀ ਬਣੇਗਾ। ਇਸੇ ਤਰ੍ਹਾਂ ਪੰਚਕੁਲਾ ਦੀ ਸੇਜਲ ਵੀ ਆਪਣੀ ਅਦਾਕਾਰੀ ਨਾਲ ਵੱਡੇ-ਵੱਡੇ ਸਿਤਾਰਿਆਂ ਨੂੰ ਮਾਤ ਪਾਉਂਦੀ ਹੈ। ਦੱਸ ਦਈਏ ਕਿ ਸੇਜਲ ਆਪਣੀ ਅਦਾਕਾਰੀ ਕਾਰਨ ਸੋਸ਼ਲ ਮੀਡੀਆ ‘ਤੇ ਖ਼ੂਬ ਚਰਚਾ ਵਿੱਚ ਹੈ। ਉਸ ਨੂੰ ਵੇਖ ਕੇ ਹਰ ਕੋਈ ਦੰਗ ਰਹਿ ਜਾਂਦਾ ਹੈ ਕਿ ਨਿੱਕੀ ਉਮਰ ਵਿੱਚ ਇੰਨੀ ਨੈਚੂਰਲ ਐਕਟਿੰਗ ਕੋਈ ਕਿਵੇਂ ਕਰ ਸਕਦਾ ਹੈ।
ਦੱਸਣਯੋਗ ਹੈ ਕਿ ਸੇਜਲ ਨੂੰ ਆਡੀਸ਼ਨ ਲਏ ਬਿਨਾਂ ਹੀ ਇੱਕ ਸੀਰੀਅਲ ਲਈ ਸਾਈਨ ਕਰ ਲਿਆ ਗਿਆ। ਮਹਿਜ਼ ਸੋਸ਼ਲ ਮੀਡੀਆ ਤੋਂ ਹੀ ਉਸ ਦੀ ਅਦਾਕਾਰੀ ਵੇਖ ਕੇ ‘ਕਿਆ ਹਾਲ ਮਿਸਟਰ ਪੰਚਾਲ’ ਨਾਂ ਦੇ ਸੀਰੀਅਲ ਵਿੱਚ ਕੰਮ ਮਿਲ ਗਿਆ।
ਉਸ ਨੇ ਕਈ ਐਡ ਫ਼ਿਲਮਾਂ ਵਿੱਚ ਵੀ ਆਪਣੀ ਅਦਾਕਾਰੀ ਦਾ ਕਮਾਲ ਵਿਖਾਇਆ ਹੈ। ਪੰਜਾਬੀ ਗਾਇਕ ਹਰਦੀਪ ਗਰੇਵਾਲ ਨਾਲ ਵੀ ਇੱਕ ਗਾਣੇ ਦੀ ਵੀਡੀਓ ‘ਚ ਕੰਮ ਕੀਤਾ ਹੈ।
ਮਿਸ ਵਰਲਡ ਬਣਨਾ ਚਾਹੁੰਦੀ ਹੈ ਸੇਜਲ
ਸੇਜਲ ਨੂੰ ਵੀ ਐਕਟਿੰਗ ਕਰਨ ਦਾ ਬਹੁਤ ਸ਼ੌਕ ਹੈ। ਉਸ ਦਾ ਕਹਿਣਾ ਹੈ ਕਿ ਉਹ ਵੱਡੀ ਹੋ ਕੇ ਅਦਾਕਾਰਾ ਸੁਸ਼ਮਿਤਾ ਸੇਨ ਵਾਂਗੂ ਮਿਸ ਵਰਲਡ ਬਣਨਾ ਚਾਹੁੰਦੀ ਹੈ। ਜੇਕਰ ਕੋਈ ਚੰਗੀ ਸਕਰਿਪਟ ਮਿਲੇ ਤਾਂ ਉਹ ਫ਼ਿਲਮਾਂ ਵਿੱਚ ਵੀ ਕੰਮ ਕਰੇਗੀ। ਇਸ ਮੁਕਾਮ ਤੱਕ ਪਹੁੰਚਣ ਲਈ ਉਸ ਦੀ ਮਾਂ ਨੇ ਵੀ ਪੂਰਾ ਸੰਘਰਸ਼ ਕੀਤਾ ਹੈ। ਉਸ ਦੀ ਬਦੌਲਤ ਹੀ ਉਹ ਅੱਜ ਇਸ ਸੀਰੀਅਲ ‘ਚ ਕੰਮ ਕਰ ਰਹੀ ਹੈ।
ਭਾਵੇਂ ਇਸ ਨੂੰ ਸੇਜਲ ਦੀ ਕਿਸਮਤ ਕਹਿ ਸਕਦੇ ਹਾਂ ਕਿ ਇੰਟਰਨੈਟ ‘ਤੇ ਪਾਈ ਇੱਕ ਵੀਡੀਓ ਨੇ ਉਸ ਦੀ ਤਕਦੀਰ ਬਦਲ ਦਿੱਤੀ ਪਰ ਇਸ ਗੱਲ ਨੂੰ ਵੀ ਨਜ਼ਰ-ਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਸੇਜਲ ਦੀ ਅਦਾਕਾਰੀ ਵੀ ਕਮਾਲ ਦੀ ਹੈ। ਉਸ ਨੇ ਇਹ ਸਭ ਕਿਸੇ ਤੋਂ ਸਿੱਖਿਆ ਵੀ ਨਹੀਂ। ਉਸ ਦੀ ਅਦਾਕਾਰੀ ਬਾਕਮਾਲ ਹੈ।