ਮੈਲਬੌਰਨ, 22 ਨਵੰਬਰ (ਗੁਰਪੁਨੀਤ ਸਿੰਘ ਸਿੱਧੂ) : ਆਸਟਰੇਲੀਆ ਅਤੇ ਭਾਰਤ ਵਿਚਾਲੇ ਦੂਸਰਾ ਟੀ-20 ਮੈਚ ਭਲਕੇ ਮੈਲਬੌਰਨ ਵਿਚ ਖੇਡਿਆ ਜਾ ਰਿਹਾ ਹੈ। ਇਸ ਦੌਰਾਨ ਟੀਮ ਇੰਡੀਆ ਅੱਜ ਮੈਲਬੌਰਨ ਪੁੱਜੀ, ਜਿੱਥੇ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਖਿਡਾਰੀਆਂ ਨਾਲ ਫੋਟੋਆਂ ਖਿਚਾਈਆਂ ਅਤੇ ਉਹਨਾਂ ਨੂੰ ਜਿੱਤ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
Melbourne! We are here for the 2nd T20I #TeamIndia #AUSvIND pic.twitter.com/8xEp62g3Ex
— BCCI (@BCCI) November 22, 2018
ਦੱਸਣਯੋਗ ਹੈ ਕਿ 3 ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿਚ ਕੱਲ ਟੀਮ ਇੰਡੀਆ ਨੂੰ 4 ਦੌੜਾਂ ਨਾਲ ਹਾਰ ਦਾ ਮੂੰਹ ਦੇਖਣਾ ਪਿਆ ਸੀ। ਹੁਣ ਟੀਮ ਇੰਡੀਆ ਦੀਆਂ ਨਜਰਾਂ ਸੀਰੀਜ ਬਚਾਉਣ ਉਤੇ ਹੋਣਗੀਆਂ।