ਬ੍ਰਿਸਬੇਨ, 21 ਨਵੰਬਰ- ਪਹਿਲੇ ਟੀ-20 ਮੈਚ ਵਿਚ ਆਸਟ੍ਰੇਲੀਆ ਨੇ ਭਾਰਤ ਅੱਗੇ ਜਿੱਤ ਲਈ 159 ਦੌੜਾਂ ਦਾ ਟੀਚਾ ਰੱਖਿਆ ਹੈ। ਬਾਰਿਸ਼ ਕਾਰਨ ਪ੍ਰਭਾਵਿਤ ਹੋਏ ਇਸ ਮੈਚ ਨੂੰ 17-17 ਓਵਰਾਂ ਦਾ ਕਰ ਦਿੱਤਾ ਗਿਆ ਹੈ।
ਆਸਟਰੇਲੀਆ ਨੇ 17 ਓਵਰਾਂ ਵਿਚ 4 ਵਿਕਟਾਂ ਦੇ ਨੁਕਸਾਨ ਉਤੇ 158 ਦੌੜਾਂ ਬਣਾਈਆਂ। ਮੈਕਸਵੈੱਲ ਨੇ ਸਭ ਤੋਂ ਵੱਧ 46 ਦੌੜਾਂ ਬਣਾਈਆਂ, ਜਦਕਿ ਲਿੰਨ ਨੇ 37, ਫਿੰਚ ਨੇ 27 ਤੇ ਸਟੋਨਿਸ ਨੇ 33 ਦੌੜਾਂ ਬਣਾਈਆਂ।