ਨਵੀਂ ਦਿੱਲੀ, 20 ਨਵੰਬਰ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਤੇ ਇਕ ਵਿਅਕਤੀ ਨੇ ਮਿਰਚੀ ਪਾਊਡਰ ਸੁੱਟ ਦਿੱਤਾ ਅਤੇ ਬਾਅਦ ਵਿਚ ਉਹਨਾਂ ਨਾਲ ਧੱਕਾਮੁੱਕੀ ਵੀ ਕੀਤੀ, ਜਿਸ ਕਾਰਨ ਕੇਜਰੀਵਾਲ ਦੀ ਐਨਕ ਟੁੱਟ ਗਈ।
ਇਸ ਦੌਰਾਨ ਪੁਲਿਸ ਨੇ ਦੋਸ਼ੀ ਨੂੰ ਹਿਰਾਸਤ ‘ਚ ਲੈ ਲਿਆ। ਇਹ ਘਟਨਾ ਦਿੱਲੀ ਸਕੱਤਰੇਤ ਵਿਚ ਵਾਪਰੀ।