ਪੰਜਾਬ ਸਰਕਾਰ ਵੱਲੋਂ ਗੰਨਾ ਕਿਸਾਨਾਂ ਦੇ ਬਕਾਏ 25 ਕਰੋੜ ਰੁਪਏ ਜਾਰੀ

158


ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਕਿਉਂਜੋ ਕਿਸਾਨ ਸਹਿਕਾਰੀ ਖੇਤਰ ਦੀ ਰੀੜ• ਦੀ ਹੱਡੀ ਹਨ: ਸੁਖਜਿੰਦਰ ਸਿੰਘ ਰੰਧਾਵਾ
ਚੰਡੀਗੜ•, 19 ਨਵੰਬਰ (ਵਿਸ਼ਵ ਵਾਰਤਾ) : ” ਪੰਜਾਬ ਸਰਕਾਰ ਸੂਬੇ ਦੀ ਕਿਸਾਨੀ ਦੀ ਭਲਾਈ ਲਈ ਵਚਨਬੱਧ ਹੈ ਕਿਉਂਜੋ ਇਹ ਖੇਤਰ ਸੂਬੇ ਦੇ ਸਹਿਕਾਰੀ ਖੇਤਰ ਦੀ ਰੀੜ• ਦੀ ਹੱਡੀ ਹੈ ਅਤੇ ਇਸ ਵਿੱਚ ਸੂਬੇ ਦੇ ਪੇਂਡੂ ਅਰਥਚਾਰੇ ਦਾ ਮੁਹਾਂਦਰਾ ਬਦਲਣ ਦੀ ਅਪਾਰ ਸਮਰੱਥਾ ਹੈ।” ਇਹ ਵਿਚਾਰ ਪੰਜਾਬ ਦੇ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇੱਥੇ ਸ਼ੂਗਰਫੈÎੱਡ ਦੇ ਉÎੱਚ ਅਧਿਕਾਰੀਆਂ ਨਾਲ ਇਕ ਮੀਟਿੰਗ ਦੌਰਾਨ ਪ੍ਰਗਟ ਕੀਤੇ।
ਸ. ਰੰਧਾਵਾ ਨੇ ਅੱਗੇ ਕਿਹਾ ਕਿ ਸੂਬੇ ਦੇ ਗੰਨਾ ਕਿਸਾਨਾਂ ਵੱਲ ਆਪਣੀ ਪ੍ਰਤੀਬੱਧਤਾ ਵਜੋਂ ਅੱਜ ਉਹਨਾਂ ਦੇ ਬਕਾਏ 25 ਕਰੋੜ ਰੁਪਏ ਦੀ ਰਕਮ ਜਾਰੀ ਕਰ ਦਿੱਤੀ ਗਈ ਹੈ। ਹੋਰ ਵੇਰਵੇ ਦਿੰਦੇ ਹੋਏ ਉਨ•ਾਂ ਕਿਹਾ ਕਿ 2017-18 ਦੇ ਗੰਨਾ ਪਿੜਾਈ ਸੀਜ਼ਨ ਦੀ ਹੁਣ ਤੱਕ ਬਕਾਇਆ 692.71 ਕਰੋੜ ਰੁਪਏ ਦੀ ਰਕਮ ‘ਚੋਂ 500 ਕਰੋੜ ਰੁਪਏ ਜਾਰੀ ਹੋ ਚੁੱਕੇ ਹਨ ਅਤੇ ਬਾਕੀ ਰਹਿੰਦੀ 192 ਕਰੋੜ ਦੀ ਰਕਮ ਵੀ ਜਲਦ ਹੀ ਜਾਰੀ ਕਰ ਦਿੱਤੀ ਜਾਵੇਗੀ ਕਿਉਂਜੋ ਕਿਸਾਨਾਂ ਦੀ ਭਲਾਈ ਨੂੰ ਸਰਕਾਰ ਹਮੇਸ਼ਾਂ ਹੀ ਤਰਜੀਹ ਦਿੰਦੀ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਮੁੱਖ ਸਕੱਤਰ, ਸਹਿਕਾਰਤਾ, ਸ੍ਰੀ ਵਿਸ਼ਵਜੀਤ ਖੰਨਾ, ਰਜਿਸਟਰਾਰ ਸਹਿਕਾਰੀ ਸੁਸਾਇਟੀਆਂ, ਪੰਜਾਬ, ਸ੍ਰੀ ਵਿਕਾਸ ਗਰਗ, ਜਨਰਲ ਮੈਨੇਜਰ, ਸ਼ੂਗਰਫੈÎੱਡ ਸ੍ਰੀ ਹਰਬਖਸ਼ ਸਿੰਘ ਅਤੇ ਮੁੱਖ ਇੰਜੀਨੀਅਰ, ਸ਼ੂਗਰਫੈÎੱਡ, ਸ੍ਰੀ ਕਮਲਜੀਤ ਸਿੰਘ ਵੀ ਹਾਜ਼ਿਰ ਸਨ।