ਪੰਜਾਬ ਵਿਚ ਪੰਚਾਇਤਾਂ ਦੀਆਂ ਚੋਣਾਂ 11-12 ਦਸੰਬਰ ਤੱਕ

23366

ਚੰਡੀਗੜ੍ਹ, 10 ਨਵੰਬਰ (ਵਿਸ਼ਵ ਵਾਰਤਾ)- ਪੰਜਾਬ ਵਿਚ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ 11-12 ਦਸੰਬਰ ਵਿਚਾਲੇ ਕਰਵਾਈਆਂ ਜਾਣਗੀਆਂ। ਇਹ ਜਾਣਕਾਰੀ ਅੱਜ ਇਥੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਦਿਤੀ।

ਉਹਨਾਂ ਦੱਸਿਆ ਕਿ ਰਾਜ ਚੋਣ ਵਿਭਾਗ ਨੂੰ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਦੀਆਂ ਸਾਰੀਆਂ ਜਾਣਕਾਰੀਆਂ ਦੇ ਦਿੱਤੀਆਂ ਗਈਆਂ ਹਨ। ਚੋਣ ਵਿਭਾਗ ਇਸ ਸਬੰਧ ਵਿਚ ਛੇਤੀ ਹੀ ਅਧਿਸੂਚਨਾ ਜਾਰੀ ਕਰੇਗਾ।