ਭਾਰਤ ਨੇ ਵੈਸਟ ਇੰਡੀਜ਼ ਨੂੰ 9 ਵਿਕਟਾਂ ਨਾਲ ਹਰਾਇਆ, ਵਨਡੇ ਸੀਰੀਜ਼ 3-1 ਨਾਲ ਜਿੱਤੀ

46

ਤਿਰੂਵਨਤਪੂਰਮ, 1 ਨਵੰਬਰ – ਟੀਮ ਇੰਡੀਆ ਨੇ ਪੰਜਵੇ ਵਨਡੇ ਮੈਚ ਵਿਚ ਵੈਸਟ ਇੰਡੀਜ ਨੂੰ 9 ਵਿਕਟਾਂ ਨਾਲ ਹਰਾ ਕੇ 5 ਮੈਚਾਂ ਦੀ ਲੜੀ 3-1 ਨਾਲ ਜਿੱਤ ਲਈ ਹੈ। ਅੱਜ ਆਖਰੀ ਮੈਚ ਵਿਚ ਵੈਸਟ ਇੰਡੀਜ 104 ਦੌੜਾਂ ਉਤੇ ਹੀ ਢੇਰ ਹੋ ਗਈ।

ਭਾਰਤ ਨੇ ਇਹ ਟੀਚਾ 14.5 ਓਵਰਾਂ ਵਿਚ ਹੀ ਹਾਸਿਲ ਕਰ ਲਿਆ। ਰੋਹਿਤ ਸ਼ਰਮਾ 63 ਤੇ ਕੋਹਲੀ ਨੇ 33 ਦੌੜਾਂ ਦੀ ਅਜੇਤੂ ਪਾਰੀ ਖੇਡੀ। ਧਵਨ 6 ਦੌੜਾਂ ਬਣਾ ਕੇ ਆਊਟ ਹੋਇਆ।

ਭਾਰਤ ਵਲੋਂ ਜਡੇਜਾ ਨੇ 4, ਬੁਮਰਾਹ ਤੇ ਖਲੀਲ ਨੇ 2-2, ਬੀ.ਕੁਮਾਰ ਨੇ 1 ਵਿਕਟ ਲਈ।