ਜ਼ਿਲ੍ਹਾ ਪੁਲੀਸ ਮੁਖੀ ਦੀ ਬਦਲੀ ਦਾ ਕੀਤਾ ਮਤਾ ਪਾਸ, ਭਲਕੇ ਜ਼ਿਲ੍ਹੇ ਵਿਚ ਅਦਾਲਤੀ ਕੰਮਕਾਜ ਠੱਪ ਰੱਖਣ ਦਾ ਐਲਾਨ
ਮਾਨਸਾ, 31 ਅਕਤੂਬਰ (ਵਿਸ਼ਵ ਵਾਰਤਾ)- ਸਥਾਨਕ ਅਦਾਲਤ ਵਿਚ ਪਰੈਕਟਿਸ ਕਰਦੇ ਵਕੀਲ ਜੋੜੇ ਦੀ ਸ਼ਿਕਾਇਤ ’ਤੇ ਉਚਿਤ ਕਾਰਵਾਈ ਨਾ ਕਰਨ ਤੋਂ ਨਿਰਾਸ਼ ਬਾਰ ਐਸੋਸੀਏਸ਼ਨ ਨੇ ਸਖਤ ਰੁਖ ਅਖਤਿਆਰ ਕਰ ਲਿਆ ਹੈ। ਬੁ¤ਧਵਾਰ ਨੂੰ ਵੀ ਵਕੀਲਾਂ ਵ¤ਲੋਂ ਕੰਮ ਕਾਜ ਠ¤ਪ ਰ¤ਖਿਆ ਗਿਆ। ਬਾਰ ਐਸੋਸੀਏਸ਼ਨ ਵ¤ਲੋਂ ਮਤਾ ਪਾਸ ਕਰਕੇ ਜ਼ਿਲ੍ਹਾ ਪੁਲੀਸ ਮੁਖੀ ਅਤੇ ਉਪ ਕਪਤਾਨ ਪੁਲੀਸ (ਇਨਵੈਸਟੀਗੇਸ਼ਨ) ਦੇ ਤਬਾਦਲੇ ਦੀ ਮੰਗ ਕੀਤੀ ਗਈ ਹੈ।
ਬਾਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ®ਧਾਨ ਐਡਵੋਕੇਟ ਵਿਜੈ ਕੁਮਾਰ ਸਿੰਗਲਾ ਨੇ ਦ¤ਸਿਆ ਕਿ ਸਥਾਨਕ ਕੋਰਟ ਵਿ¤ਚ ਪ®ੈਕਟਿਸ ਕਰਦੇ ਐਡਵੋਕੇਟ ਸੁਖਦਰਸ਼ਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਐਡਵੋਕੇਟ ਅਮਨਪ®ੀਤ ਕੌਰ ਵਾਸੀ ਪਿੰਡ ਸ¤ਦਾ ਸਿੰਘ ਵਾਲਾ ਦੇ ਘਰ ਜਾਕੇ ਦੋ ਵਿਅਕਤੀਆਂ ਨੇ 8 ਅਕਤੂਬਰ ਨੂੰ ਬੁਰੀ ਤਰ੍ਹਾਂ ਕੁ¤ਟਮਾਰ ਅਤੇ ਦੁਰਵਿਵਹਾਰ ਕੀਤਾ ਸੀ, ਜਿਸ *ਤੇ ਥਾਣਾ ਸਦਰ ਦੀ ਪੁਲੀਸ ਨੇ ਕਥਿਤ ਦੋਸ਼ੀਆਂ ਖਿਲਾਫ ਢੁ¤ਕਵੀਆਂ ਧਾਰਾਵਾਂ ਨਾ ਲਾਕੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। 8 ਅਕਤੂਬਰ ਨੂੰ ਦਰਜ਼ ਹੋਏ ਮੁਕ¤ਦਮੇ ਦੇ ਦੋਸ਼ੀਆਂ ਨੂੰ ਅਜੇ ਤ¤ਕ ਗਿ®ਫਤਾਰ ਨਹੀਂ ਕੀਤਾ ਗਿਆ। ਆਗੂਆਂ ਨੇ ਦ¤ਸਿਆ ਕਿ ਪੁਲੀਸ ਵ¤ਲੋਂ ਜਾਣ ਬੁ¤ਝਕੇ ਕਾਰਵਾਈ ਨਹੀਂ ਕੀਤੀ ਜਾ ਰਹੀ।
ਬੁ¤ਧਵਾਰ ਨੂੰ ਬਾਰ ਐਸੋਸੀਏਸ਼ਨ ਵ¤ਲੋਂ ਪਾਸ ਕੀਤੇ ਗਏ ਮਤੇ ਵਿ¤ਚ ਦ¤ਸਿਆ ਗਿਆ ਕਿ ਮਾਨਸਾ ਪੁਲੀਸ ਦਾ ਬਾਰ ਐਸੋਸੀਏਸ਼ਨ ਅਤੇ ਜੁਡੀਸ਼ੀਅਲ ਅਧਿਕਾਰੀਆਂ ਨਾਲ ਤਕਰਾਰ ਚ¤ਲ ਰਿਹਾ ਹੈ, ਜਿਸ ਵਿ¤ਚ ਇ¤ਕ ਪੁਲੀਸ ਅਫਸਰ ਨੇ ਆਪਣੇ ਖਿਲਾਫ ਰਿਸ਼ਵਤਖੋਰੀ ਦੇ ਮਾਮਲੇ ਵਿ¤ਚ ਆਪਣਾ ਬਚਾਓ ਪ¤ਖ ਤਿਆਰ ਕਰਨ ਲਈ ਮਾਨਸਾ ਦੇ ਜੁਡੀਸ਼ੀਅਲ ਅਫਸਰ ’ਤੇ ਝੂਠੇ ਇਲਜ਼ਾਮ ਲਾਏ ਅਤੇ ਬਾਰ ਐਸੋਸੀਏਸ਼ਨ ਮਾਨਸਾ ਨੂੰ ਰਿਸ਼ਵਤਖੋਰੀ ਨੂੰ ਉਜਾਗਰ ਨਾ ਕਰਨ ਬਾਰੇ ਕਿਹਾ। ਇੰਨ੍ਹਾਂ ਸਾਰੀਆਂ ਗ¤ਲਾਂ ਦੇ ਮ¤ਦੇ ਨਜ਼ਰ ਪੁਲੀਸ ਨੇ ਜਾਣ ਬੁ¤ਝਕੇ ਕਾਹਲੀ ਨਾਲ ਐਫਆਈਆਰ ਨੰਬਰ 202 ਥਾਣਾ ਸਦਰ ਮਾਨਸਾ ਵਿ¤ਚ ਧਾਰਾ 452 ਆਈਪੀਸੀ ਤੋੜ ਦਿ¤ਤੀ ਤਾਂ ਜੋ ਬਾਰੇ ਐਸੋਸੀਏਸ਼ਨ ਮਾਨਸਾ ’ਤੇ ਦਬਾਓ ਪਾਇਆ ਜਾ ਸਕੇ।
ਉਧਰ ਬਾਰ ਐਸੋਸੀਏਸ਼ਨ ਨੇ ਇਸ ਮਾਮਲੇ ਵਿ¤ਚ ਸਖਤ ਰੁਖ ਅਖਤਿਆਰ ਕਰਦਿਆਂ ਪਾਸ ਕੀਤੇ ਗਏ ਮਤੇ ਦੀਆਂ ਕਾਪੀਆਂ ਪੰਜਾਬ ਦੇ ਉ¤ਚ ਅਧਿਕਾਰੀਆਂ ਨੂੰ ਭੇਜਕੇ ਜ਼ਿਲ੍ਹਾ ਪੁਲੀਸ ਮੁਖੀ ਅਤੇ ਡੀਐਸਪੀ (ਡੀ) ਦੀ ਤੁਰੰਤ ਬਦਲੀ ਕਰਨ ਅਤੇ ਉਕਤ ਦਰਜ਼ ਮੁਕ¤ਦਮੇ ਵਿ¤ਚ ਢੁ¤ਕਵੀਂ ਕਾਰਵਾਈ ਨਾ ਕਰਨ ਵਾਲੇ ਪੁਲੀਸ ਅਧਿਕਾਰੀਆਂ ਖਿਲਾਫ ਸਖਤ ਉਚਿਤ ਕਾਰਵਾਈ ਅਮਲ ਵਿ¤ਚ ਲਿਆਉਣ ਦੀ ਮੰਗ ਕੀਤੀ ਹੈ। ਆਗੂਆਂ ਨੇ ਕਿਹਾ ਕਿ ਵੀਰਵਾਰ ਨੂੰ ਜ਼ਿਲ੍ਹੇ ਅੰਦਰ ਸਾਰੀਆਂ ਥਾਵਾਂ ’ਤੇ ਵਕੀਲਾਂ ਵ¤ਲੋਂ ਕੰਮਕਾਰ ਠ¤ਪ ਰ¤ਖਿਆ ਜਾਵੇਗਾ ਅਤੇ ਜੇਕਰ ਲੋੜ ਪਈ ਤਾਂ ਹੜਤਾਲ ਨੂੰ ਪੰਜਾਬ ਪ¤ਧਰ ’ਤੇ ਵੀ ਲਿਜਾਇਆ ਜਾਵੇਗਾ।
ਇਸ ਮੌਕੇ ਬਾਰ ਐਸੋਸੀਏਸ਼ਨ ਦੇ ਸਕ¤ਤਰ ਰਵਿੰਦਰ ਸਿੰਘ ਢੈਪਈ, ਜੁਆਇੰਟ ਸਕ¤ਤਰ ਨਾਜਮ ਸਿੰਘ ਚਹਿਲ, ਵਾਈਸ ਪ®ਧਾਨ ਰੋਹਿਤ ਮਿ¤ਤਲ ਅਤੇ ਸੀਨੀਅਰ ਐਡਵੋਕੇਟ ਅਜੀਤ ਸਿੰਘ ਭੰਗੂ, ਬੀ.ਐਨ.ਗੋਇਲ, ਬਿਮਲਜੀਤ ਸਿੰਘ, ਭਰਪੂਰ ਸਿੰਘ, ਰਾਜਿੰਦਰ ਕੁਮਾਰ ਸ਼ਰਮਾ ਅਤੇ ਰੇਖਾ ਸ਼ਰਮਾ ਨੇ ਵੀ ਸੰਬੋਧਨ ਕੀਤਾ।
ਉਧਰ ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਮਨਧੀਰ ਸਿੰਘ ਦਾ ਕਹਿਣਾ ਹੈ ਕਿ ਵਕੀਲਾਂ ਨੂੰ ਇਸ ਮਾਮਲੇ ਵਿਚ ਇਨਸਾਫ ਦਿਵਾਉਣ ਦਾ ਵਾਅਦਾ ਕੀਤਾ ਗਿਆ ਹੈ ਅਤੇ ਪੁਲੀਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਅਤੇ ਮੈਰਿਟ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।
ਫੋਟੋ ਨੰਬਰ: 07
ਫੋਟੋ ਕੈਪਸ਼ਨ: ਬਾਰ ਐਸੋਸੀਏਸ਼ਨ ਮਾਨਸਾ ਦੇ ਵਕੀਲ ਧਰਨੇ *ਤੇ ਬੈਠੇ ਹੋਏ।