ਚੌਥਾ ਵਨਡੇ : ਭਾਰਤ ਨੂੰ ਧਵਨ ਦੇ ਰੂਪ ‘ਚ ਲੱਗਾ ਪਹਿਲਾ ਝਟਕਾ

24

ਮੁੰਬਈ, 29 ਅਕਤੂਬਰ – ਚੌਥੇ ਵਨਡੇ ਵਿਚ ਭਾਰਤ ਨੇ ਪਹਿਲਾਂ ਬੱਲੇਬਾਜੀ ਕਰਦਿਆਂ ਤੇਜ਼ ਸ਼ੁਰੂਆਤ ਕੀਤੀ। ਹਾਲਾਂਕਿ ਧਵਨ ਦੇ ਰੂਪ ਵਿਚ ਭਾਰਤ ਨੂੰ ਪਹਿਲਾ ਝਟਕਾ ਲੱਗਾ ਹੈ। ਧਵਨ 38 ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਦੌਰਾਨ ਰੋਹਿਤ 33 ਦੌੜਾਂ ਬਣਾ ਕੇ ਖੇਡ ਰਿਹਾ ਹੈ ਅਤੇ ਉਸ ਦਾ ਸਾਥ ਦੇਣ ਲਈ ਕੋਹਲੀ ਕਰੀਜ਼ ਤੇ ਆਇਆ ਹੈ।

ਖਬਰ ਲਿਖੇ ਜਾਣ ਤਕ ਭਾਰਤ ਨੇ 14 ਓਵਰਾਂ ਬਾਅਦ 85-1 ਦੌੜਾਂ ਬਣਾ ਲਈਆਂ ਹਨ।