ਵੱਡਾ ਹਾਦਸਾ! ਸਮੁੰਦਰ ‘ਚ ਡਿੱਗਿਆ 188 ਯਾਤਰੀਆਂ ਨੂੰ ਭਰਿਆ ਹਵਾਈ ਜਹਾਜ਼ (ਦੇਖੋ ਤਸਵੀਰਾਂ)

188

ਜਕਾਰਤਾ, 29 ਅਕਤੂਬਰ- ਇੰਡੋਨੇਸ਼ੀਆ ਵਿਚ ਇੱਕ ਯਾਤਰੀ ਜਹਾਜ਼ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਸਮੁੰਦਰ ਵਿੱਚ ਡਿੱਗ ਗਿਆ। ਇਸ ਜਹਾਜ਼ ਵਿੱਚ ਚਾਲਕਾਂ ਸਮੇਤ ਕੁੱਲ 188 ਲੋਕ ਸਵਾਰ ਸਨ। ਦੱਸਿਆ ਜਾ ਰਿਹਾ ਹੈ ਕਿ ਇਕ ਪਾਇਲਟ ਭਾਰਤੀ ਮੂਲ ਨਾਲ ਸਬੰਧਤ ਸੀ।

ਜਕਾਰਤਾ ਮੀਡੀਆ ਅਨੁਸਾਰ ਲੌਇਨ ਏਅਰਲਾਈਨਜ਼ ਦਾ ਹਵਾਈ ਜਹਾਜ਼ ਸਵੇਰੇ 6:20 ਵਜੇ ਜਕਾਰਤਾ ਤੋਂ ਪੰਗਕਲ ਪਿਨਾਂਗ ਲਈ ਉਡਿਆ ਸੀ ਅਤੇ ਕੁਝ ਸਮੇਂ ਬਾਅਦ ਹੀ ਇਸ ਦਾ ਸੰਪਰਕ ਟੁੱਟਣ ਕਾਰਨ ਸਮੁੰਦਰ ਵਿਚ ਡਿੱਗ ਗਿਆ।

ਇਸ ਦੌਰਾਨ ਇਸ ਹਵਾਈ ਜਹਾਜ਼ ਦਾ ਮਲਬਾ ਸਮੁੰਦਰ ਵਿਚ ਵਿਖਾਈ ਦਿੱਤਾ ਹੈ। ਅਧਿਕਾਰੀਆਂ ਨੂੰ ਖਦਸ਼ਾ ਹੈ ਕਿ ਇਸ ਜਹਾਜ਼ ਵਿਚ ਕੋਈ ਵੀ ਯਾਤਰੀ ਜਿਉਂਦਾ ਨਹੀਂ ਬਚਿਆ।